ਨਗਰ ਕੌਸਲ ਮਲੋਟ ਨੇ ਕੋਰੋਨਾ ਯੋਧਿਆਂ ਨੂੰ ਕੀਤਾ ਗਿਆ ਸਨਮਾਨਿਤ

ਮਲੋਟ:-  ਨਗਰ ਕੌਸਲ, ਮਲੋਟ ਵੱਲੋਂ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਪੰਦਰਵਾਂੜਾ  ਅਤੇ ਤੰਦਰੁਸਤ ਮਿਸ਼ਨ ਅਧੀਨ ਜਗਸੀਰ ਸਿੰਘ ਧਾਲੀਵਾਲ ਦੀ ਅੱਗਵਾਈ ਹੇਠ ਸੈਨੀਟਰੀ ਇੰਸਪੈਕਟਰ ਰਾਜ ਕੁਮਾਰ, ਸੀ.ਐਫ ਜਸਕਰਨ ਸਿੰਘ ਨੇ ਨਗਰ ਕੌਂਸਲ ਵਿੱਚ ਕੰਮ ਕਰਦੇ ਸਫਾਈ ਕਰਮਚਾਰੀਆਂ ਅਤੇ ਰਜਿਸਟਰਡ ਵੇਸ਼ਟ ਕੁਲੈਕਟਰ ਨੂੰ ‘ਕਰੋਨਾਂ ਯੋਧਾ’ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ  ਤੇ ਸਫਾਈ ਕਰਮਚਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

ਇਸ ਮੌਕੇ ਸੈਨੀਟਰੀ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ  ਸਫਾਈ ਕਰਮਚਾਰੀ ਕਰੋਨਾਂ ਮਹਾਮਾਰੀ ਦੇ ਦੋਰਾਨਾਂ ਬਿਨਾਂ ਕਿਸੇ ਗਿਲੇ-ਸਿਕਵੇ ਤਨਦੇਹੀ, ਮਿਹਨਤ ਨਾਲ  ਆਪਣੀ ਜਿੰਮੇਵਾਰੀ ਨਿਭਾ ਰਹੇ ਹਨ ਅਤੇ ਇਹ ਕਰਮਚਾਰੀਆਂ ਨੂੰ ਸਨਮਾਨਿਤ ਕਰਨਾ ਬਹੁਤ ਜਰੂਰੀ ਹੈ, ਨਗਰ ਕੌਸਲ ਵਲੋਂ ਕੀਤਾ ਜਾ ਰਿਹਾ ਹੈ ਕੰਮ ਬਹੁਤ ਹੀ ਸਲਾਘਾਯੋਗ ਹੈ। ਸਨਮਾਨਿਤ ਕਰਦੇ ਮੌਕੇ ਮੋਟੀਵੇਟਰ ਹਰਸ਼ਦੀੋਪ ਸਿੰਘ, ਸੰਦੀਪ ਸਿੰਘ,ਪ੍ਰਧਾਨ ਸਫਾਈ ਸੇਵਕ ਯੂਨਿਅਨ ਦੇ ਪ੍ਰਧਾਨ ਪ੍ਰਦੀਪ ਕੁਮਾਰ, ਉਪ-ਪ੍ਰਧਾਨ ਰਾਜ ਕੁਮਾਰ ਅਤੇ ਸੁਨੀਲ ਕੁਮਾਰ ਮੌਕੇ ਤੇ ਹਾਜਿਰ ਸਨ।