ਪੱਤਰਕਾਰਾਂ ਨੇ ਹੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ, ਅੱਜ ਉਹਨਾਂ ਨੂੰ ਹੀ ਬੋਲ ਰਿਹਾ ਊਲ-ਜਲੂਲ- ਪ੍ਰੋਫ਼ੈਸਰ (ਡਾ.) ਬਲਜੀਤ ਸਿੰਘ ਗਿੱਲ
ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਬੀਤੇ ਕੱਲ੍ਹ ਰਾਮਪੁਰਾ ਵਿਖੇ ਰੇਲਵੇ ਪੁੱਲ ਦਾ ਉਦਘਾਟਨ ਕਰਨ ਆਏ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਸ. ਰਤਨਦੀਪ ਸਿੰਘ ਧਾਲੀਵਾਲ ਦੀ ਪੱਤਰਕਾਰੀ ਤੇ ਦੋਸ਼ ਲਾਉਂਦਿਆਂ ਹੋਇਆਂ ਭੈੜੇ ਸ਼ਬਦਾਂ ਦੀ ਵਰਤੋਂ ਕੀਤੀ ਜਿਹੜੀ ਕਿ ਮੁੱਖ ਮੰਤਰੀ ਦੇ ਸਨਮਾਨ ਨੂੰ ਸੱਟ ਮਾਰਦੀ ਹੈ।
ਮਲੋਟ : ਰਾਜਨੀਤਿਕ ਮਾਮਲਿਆਂ ਤੇ ਬੇਬਾਕੀ ਨਾਲ ਆਪਣੀ ਰਾਇ ਦੇਣ ਵਾਲੇ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਬੀਤੇ ਕੱਲ੍ਹ ਰਾਮਪੁਰਾ ਵਿਖੇ ਰੇਲਵੇ ਪੁੱਲ ਦਾ ਉਦਘਾਟਨ ਕਰਨ ਆਏ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਸ. ਰਤਨਦੀਪ ਸਿੰਘ ਧਾਲੀਵਾਲ ਦੀ ਪੱਤਰਕਾਰੀ ਤੇ ਦੋਸ਼ ਲਾਉਂਦਿਆਂ ਹੋਇਆਂ ਭੈੜੇ ਸ਼ਬਦਾਂ ਦੀ ਵਰਤੋਂ ਕੀਤੀ ਜਿਹੜੀ ਕਿ ਮੁੱਖ ਮੰਤਰੀ ਦੇ ਸਨਮਾਨ ਨੂੰ ਸੱਟ ਮਾਰਦੀ ਹੈ। ਰਤਨਦੀਪ ਸਿੰਘ ਧਾਲੀਵਾਲ ਅਜਿਹਾ ਪੱਤਰਕਾਰ ਹੈ ਜਿਹੜਾ ਕਿ ਹਮੇਸ਼ਾ ਸੱਚ ਦਾ ਪਹਿਰੇਦਾਰ ਹੋ ਨਿੱਬੜਿਆ ਹੈ। ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਸੀ ਉਦੋਂ ਸਭ ਤੋਂ ਜਿਆਦਾ ਉਹ ਰਤਨ ਧਾਲੀਵਾਲ ਦੇ ਨਾਲ ਹੀ ਇੰਟਰਵਿਊ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ। ਰਤਨ ਧਾਲੀਵਾਲ ਨੇ ਤਾਂ ਹਮੇਸ਼ਾ ਆਪਣੀ ਪ੍ਰਪਕਤਾ ਨਾਲ ਪੱਤਰਕਾਰੀ ਵਿੱਚ ਪਛਾਣ ਬਣਾਈ ਹੈ ਪਰ ਭਗਵੰਤ ਮਾਨ ਨੂੰ ਅੱਜ ਉਹ ਬੁਰਾ ਇਸ ਕਰਕੇ ਲੱਗਣ ਲੱਗ ਗਿਆ ਹੈ ਕਿਉਂਕਿ ਉਹ ਸੱਚ ਲਿਖਦਾ ਹੈ। ਸ਼ਾਸਕ ਹਮੇਸ਼ਾ ਚਾਹੁੰਦਾ ਹੈ ਕਿ ਉਸ ਦੀਆਂ ਬੁਰਾਈਆਂ ਲੋਕਾਂ ਤੱਕ ਨਾ ਜਾਣ, ਇਸ ਕਰਕੇ ਉਹ ਉਹਨਾਂ ਲੋਕਾਂ ਨੂੰ ਬੁਰਾ ਆਖਣ ਲੱਗ ਜਾਂਦੇ ਹਨ ਜਿਹੜੇ ਲੋਕਾਂ ਨੂੰ ਸੱਚ ਵਿਖਾਉਂਦੇ ਹਨ।
ਇਸ ਤੋਂ ਪਹਿਲਾਂ ਭਗਵੰਤ ਮਾਨ ਸਿਮਰਨਜੋਤ ਮੱਕੜ ਸਾਹਿਬ, ਮਿੰਟੂ ਗੁਰੂਸਰੀਆ ਤੇ ਮਨਿੰਦਰ ਸਿੱਧੂ ਨੂੰ ਵੀ ਮਾੜੇ ਸ਼ਬਦਾਂ ਤੇ ਪਰਚਿਆਂ ਦਾ ਡਰਾਵਾ ਦੇ ਚੁੱਕਿਆ ਹੈ। ਭਗਵੰਤ ਮਾਨ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਹੀਂ ਕਿ ਪੱਤਰਕਾਰੀ ਨੇ ਹੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਹੈ ਕਿਉਂਕਿ ਬਾਦਲਾਂ ਦੇ ਕਾਲੇ ਕਾਰਨਾਮੇ ਪੱਤਰਕਾਰਾਂ ਨੇ ਹੀ ਉਜਾਗਰ ਕੀਤੇ ਸਨ। ਜਿਸ ਕਰਕੇ ਉਹ ਮੁੱਖ ਮੰਤਰੀ ਬਣੇ ਹਨ। ਪੱਤਰਕਾਰ ਹਮੇਸ਼ਾ ਪੰਜਾਬ ਦਾ ਹੁੰਦਾ ਹੈ। ਉਹ ਕਿਸੇ ਨਿੱਜੀ ਵਿਅਕਤੀ ਦਾ ਨਹੀਂ, ਜਿਹੜਾ ਕਿਸੇ ਵਿਅਕਤੀ ਦਾ ਬਣ ਗਿਆ ਉਹ ਪੱਤਰਕਾਰੀ ਦੇ ਖੇਤਰ ਵਿੱਚੋਂ ਬਾਹਰ ਚਲਾ ਜਾਂਦਾ ਹੈ ਤੇ ਲੋਕ ਉਸਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੁੰਦੇ ਜਿਵੇਂ ਕਿ ਅੱਜ ਕੱਲ ਵੱਡਾ ਮੀਡੀਆ ਉਸਦੀ ਲਪੇਟ ਵਿੱਚ ਆ ਚੁੱਕਿਆ ਹੈ। ਅੱਜ ਦੇ ਯੁੱਗ ਵਿੱਚ ਪੱਤਰਕਾਰੀ ਸਿਰ ਤੇ ਕਫਨ ਬੰਨ ਕੇ ਕੀਤੀ ਜਾਂਦੀ ਹੈ। ਜੇ ਅੱਜ ਲੋਕਾਂ ਕੋਲ ਸੱਚ ਜਾ ਰਿਹਾ ਹੈ ਤਾਂ ਉਹ ਇਸ ਤਰ੍ਹਾਂ ਦੇ ਪੱਤਰਕਾਰ ਹਨ ਜਿਹੜੇ ਪੰਜਾਬ ਦੀ ਤਸਵੀਰ ਪੇਸ਼ ਕਰ ਰਹੇ ਹਨ ਵੱਡਾ ਮੀਡੀਆ ਤਾਂ ਕੁਝ ਵੀ ਦੱਸ ਨਹੀਂ ਰਿਹਾ।
Author : Malout Live