ਮਲੋਟ ਦੇ ਨਾਗਪਾਲ ਪਰਿਵਾਰ ਵੱਲੋਂ ਪਰਿਵਾਰਿਕ ਮੈਂਬਰ ਦੀ ਯਾਦ ਵਿੱਚ ਵ੍ਹੀਲ ਚੇਅਰ ਕੀਤੀ ਗਈ ਭੇਂਟ

ਮਲੋਟ ਦੇ ਸਿਟੀਜਨ ਕਲੱਬ ਦੇ ਪ੍ਰਧਾਨ ਮੋਹਿੰਦਰ ਨਾਗਪਾਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਸ਼ਸ਼ੀ ਨਾਗਪਾਲ ਦੀ ਯਾਦ ਵਿੱਚ ਇੱਕ ਜਰੂਰਤਮੰਦ ਪਰਿਵਾਰ ਦੀ ਜਨਮ ਤੋਂ ਦਿਮਾਗੀ ਤੌਰ ਤੇ ਕਮਜ਼ੋਰ ਬੱਚੀ ਨੂੰ ਵ੍ਹੀਲ ਚੇਅਰ ਭੇਂਟ ਕੀਤੀ ਗਈ।

ਮਲੋਟ : ਮਲੋਟ ਦੇ ਸਿਟੀਜਨ ਕਲੱਬ ਦੇ ਪ੍ਰਧਾਨ ਮੋਹਿੰਦਰ ਨਾਗਪਾਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਸ਼ਸ਼ੀ ਨਾਗਪਾਲ ਦੀ ਯਾਦ ਵਿੱਚ ਇੱਕ ਜਰੂਰਤਮੰਦ ਪਰਿਵਾਰ ਦੀ ਜਨਮ ਤੋਂ ਦਿਮਾਗੀ ਤੌਰ ਤੇ ਕਮਜ਼ੋਰ ਬੱਚੀ ਨੂੰ ਵ੍ਹੀਲ ਚੇਅਰ ਭੇਂਟ ਕੀਤੀ ਗਈ। ਜਾਣਕਾਰੀ ਦਿੰਦਿਆਂ ਸਮਾਜਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਨਾਗਪਾਲ ਪਰਿਵਾਰ ਵੱਲੋਂ ਆਪਣੇ ਸਮਾਜਸੇਵੀ ਦੇ ਕੰਮਾਂ ਨੂੰ ਜਾਰੀ ਰੱਖਦੇ ਹੋਏ ਸਵਰਗੀ ਸ਼੍ਰੀ ਸ਼ਸ਼ੀ ਨਾਗਪਾਲ ਦੀ ਪਹਿਲੀ ਬਰਸੀ ਦੇ ਮੌਕੇ ਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਹ ਪਵਿੱਤਰ ਸੇਵਾ ਨਿਭਾਈ ਗਈ।

ਇਸ ਮੌਕੇ ਸਵਰਗੀ ਸ਼ਸ਼ੀ ਨਾਗਪਾਲ ਦੇ ਪਿਤਾ ਸ਼੍ਰੀ ਦੀਵਾਨ ਚੰਦ ਨਾਗਪਾਲ, ਭਰਾ ਸ਼੍ਰੀ ਮੋਹਿੰਦਰ ਨਾਗਪਾਲ, ਇੰਦੂ ਨਾਗਪਾਲ, ਭੈਣ ਸ੍ਰੀਮਤੀ ਲਵਲੀ ਵਾਟਸ, ਪਤਨੀ ਸ੍ਰੀਮਤੀ ਸੁਦੇਸ਼ ਨਾਗਪਾਲ, ਬੇਟਾ ਵਰੁਣ ਨਾਗਪਾਲ, ਬੇਟੀ ਸ਼ਵੇਤਾ ਮਦਾਨ ਅਤੇ ਦਾਮਾਦ ਪੰਕਜ ਮਦਾਨ ਹਾਜ਼ਿਰ ਸਨ। ਇਸ ਦੌਰਾਨ ਬੱਚੀ ਦੇ ਪਰਿਵਾਰ ਵੱਲੋਂ ਨਾਗਪਾਲ ਪਰਿਵਾਰ ਦਾ ਧੰਨਵਾਦ ਕੀਤਾ ਗਿਆ।

Author : Malout Live