ਸੋਮਨਾਥ ਕਾਲੜਾ ਬਣੇ ਜਿਲਾ ਭਾਜਪਾ ਦੇ ਮੀਤ ਪ੍ਰਧਾਨ
ਮਲੋਟ:- ਭਾਰਤੀ ਜਨਤਾ ਪਾਰਟੀ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਵਿੱਚ ਜਿਲਾ ਪ੍ਰਧਾਨ ਸ਼੍ਰੀ ਰਜੇਸ਼ ਪਠੇਲਾ ਵੱਲੋਂ ਜਿਲਾ ਭਾਜਪਾ ਦੀ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਇਸ ਮੀਟਿੰਗ ਵਿੱਚ ਭਾਜਪਾ ਪੰਜਾਬ ਦੇ ਸਕੱਤਰ ਅਤੇ ਜਿਲ੍ਹਾ ਪ੍ਰਭਾਰੀ ਸ਼੍ਰੀ ਮਤੀ ਸੁਨੀਤਾ ਗਰਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਭਾਜਪਾ ਮੰਡਲ ਮਲੋਟ ਦੇ ਸਾਬਕਾ ਪ੍ਰਧਾਨ ਸੋਮਨਾਥ ਕਾਲੜਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜਿਲਾ ਭਾਜਪਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਦੇ ਨਾਲ ਹੀ ਪਰਵੀਨ ਮਦਾਨ ਜਿਲਾ ਸਕੱਤਰ ਅਤੇ ਪ੍ਰੇਮ ਜਾਗਿਂੜ ਨੂੰ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੋਕੇ ਮੁਕੇਸ਼ ਜੱਗਾ, ਸੀਤਾ ਰਾਮ ਖੱਟਕ, ਸੁਰੇਸ਼ ਢੀਂਗਰਾ, ਰਵਿੰਦਰ ਗਰੋਵਰ, ਰਜਨੀਸ਼ ਜੱਗਾ, ਰੋਕੀ ਗਰਗ, ਸੰਦੀਪ ਵਰਮਾ, ਸੁਭਾਸ਼ ਗੁੰਬਰ, ਕੇਸ਼ਵ ਸਿਡਾਨਾ, ਨਰੇਸ਼ ਗਾਬਾ, ਕੁਲਵੰਤ ਗੁੰਬਰ, ਓਮ ਪ੍ਰਕਾਸ਼ ਮਿੱਡਾ, ਸਤੀਸ਼ ਅਸੀਜਾ ਚੈਰਿਸ਼ ਜੈਨ, ਵਿਕਰਮ ਚੌਹਾਨ, ਲੇਖ ਰਾਜ ਮਦਾਨ, ਲੇਖ ਰਾਜ ਬੱਠਲਾ,ਵੇਦ ਪਰਕਾਸ਼ ਚੁਚਰਾ, ਸਮੇਤ ਸਮੁੱਚੇ ਵਰਕਰ ਸਾਹਿਬਾਨਾਂ ਵੱਲੋਂ ਖੁਸ਼ੀ ਪਰਗਟ ਕਰਦਿਆਂ ਸਵਾਗਤ ਕੀਤਾ ਗਿਆ ਅਤੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ ਗਿਆ।