ਮਲੋਟ ਵਿੱਚ ਮੁੜ ਤੋਂ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ
ਮਲੋਟ:- ਮਲੋਟ ਵਿਚ ਕੋਰੋਨਾ ਮਹਾਮਾਰੀ ਨੇ ਮੁੜ ਦਸਤਕ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ੇਟਿਵ ਇਕ ਵਿਅਕਤੀ ਮਲੋਟ ਦੇ ਫਾਟਕ ਪਾਰ ਇਲਾਕੇ ਵਿੱਚ ਰਹਿਣ ਵਾਲਾ ਹੈ, ਜਦਕਿ ਇਕ ਔਰਤ ਲੰਬੀ ਹਲਕੇ ਨਾਲ ਸਬੰਧਤ ਦੱਸੀ ਜਾ ਰਹੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਲੋਟ ਵਾਲਾ ਵਿਅਕਤੀ ਬੀਤੇ ਦਿਨੀਂ ਗੁੜਗਾਉਂ ਤੋ ਪਰਤਿਆ ਸੀ ਅਤੇ ਮੁੱਢਲੀ ਜਾਂਚ ਤੋਂ ਬਾਅਦ ਹੀ ਉਸਨੂੰ ਆਈਸੋਲੇਟ ਕੀਤਾ ਗਿਆ ਸੀ ਅਤੇ ਹੁਣ ਉਸਦਾ ਟੈਸਟ ਪਾਜ਼ੇਟਿਵ ਆਇਆ ਹੈ। ਦੂਜੀ ਔਰਤ ਲੰਬੀ ਹਲਕੇ ਦੇ ਪਿੰਡ ਤਰਮਾਲਾ ਨਾਲ ਸਬੰਧਤ ਹੈ।