ਤਨਖ਼ਾਹਾਂ ਨਾ ਮਿਲਣ ਤੋਂ ਦੁਖੀ ਸਫ਼ਾਈ ਕਰਮਚਾਰੀਆਂ ਨੇ ਕੀਤਾ ਘੜਾ ਭੰਨ ਮੁਜ਼ਾਹਰਾ
ਗਿੱਦੜਬਾਹਾ:- ਸਫ਼ਾਈ ਕਰਮਚਾਰੀ ਯੂਨੀਅਨ ਗਿੱਦੜਬਾਹਾ ਵਲੋਂ ਅੱਜ ਦਫ਼ਤਰ ਨਗਰ ਕੌਾਸਲ ਦੇ ਸਾਹਮਣੇ ਧਰਨਾ ਲਾਇਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਘੜਾ ਭੰਨ ਮੁਜ਼ਾਹਰਾ ਕੀਤਾ ਗਿਆ , ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਟਾਂਕ ਬਾਬੀ ਨੇ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ, ਜਿਸ ਕਾਰਨ ਸਫ਼ਾਈ ਕਰਮਚਾਰੀਆਂ ਨੂੰ ਆਪਣੇ ਪਰਿਵਾਰ ਚਲਾਉਣ ਵਿਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਸਬੰਧੀ ਵਾਰ-ਵਾਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਏ ਜਾਣ ਦੇ ਬਾਵਜੂਦ ਉਨ੍ਹਾਂ ਦੀ ਸਮੱਸਿਆ ਦਾ ਨਿਪਟਾਰਾ ਨਹੀਂ ਹੋਇਆ, ਜਿਸ ਕਾਰਨ ਮਜਬੂਰੀ ਵਿਚ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ 25 ਤੋਂ 27 ਨਵੰਬਰ ਤੱਕ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਅਨੁਸਾਰ ਅੱਜ ਘੜਾ ਭੰਨ ਮੁਜ਼ਾਹਰਾ ਕਰਕੇ ਇਕ ਮੰਗ ਪੱਤਰ ਕਾਰਜਕਾਰੀ ਅਫ਼ਸਰ ਗਿੱਦੜਬਾਹਾ ਨੂੰ ਸੌਾਪਿਆ ਗਿਆ ਹੈ , ਪ੍ਰਧਾਨ ਬਾਬੀ ਨੇ ਕਿਹਾ ਕਿ ਜੇਕਰ ਮੰਗ ਪੂਰੀ ਨਹੀਂ ਕੀਤੀ ਗਈ, ਤਾਂ ਇਸ ਮਗਰੋਂ ਸਫ਼ਾਈ ਸੇਵਕ ਇਕ ਸਮਾਂ ਆਪਣੀ ਡਿਊਟੀ ਦੇਣਗੇ ਅਤੇ ਦੂਜੇ ਸਮੇਂ ਨਗਰ ਕੌਾਸਲ ਵਿਖੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ , ਇਸ ਮੌਕੇ ਦੇਵ ਰਾਜ, ਬਾਲੇ ਰਾਮ, ਕਿ੍ਸ਼ਨ ਲਾਲ, ਵਿਕਰਮ, ਰਜਿੰਦਰ ਕੁਮਾਰ, ਸਤਪਾਲ, ਰਾਮ ਪਿਆਰੀ, ਵੀਨਾ, ਕਾਂਤਾ ਦੇਵੀ ਅਤੇ ਮਾਇਆ ਦੇਵੀ ਆਦਿ ਤੋਂ ਇਲਾਵਾ ਸਮੂਹ ਸਫ਼ਾਈ ਸੇਵਕ ਹਾਜ਼ਰ ਸਨ ,