ਸਮਾਜਸੇਵੀ ਲਖਵਿੰਦਰ ਸਿੰਘ ਲੱਕੀ ਸੋਨੀ ਨੇ 100ਵੀਂ ਵਾਰ ਖੂਨਦਾਨ ਕਰਕੇ ਬਣਾਈ ਮਿਸਾਲ

ਮਲੋਟ ਦੇ ਸਮਾਜਸੇਵੀ ਲਖਵਿੰਦਰ ਸਿੰਘ ਲੱਕੀ ਸੋਨੀ ਨੇ ਹਮੇਸ਼ਾਂ ਦੀ ਤਰ੍ਹਾਂ ਅੱਜ ਵੀ ਸਿਰਫ਼ ਇੱਕ ਛੋਟੀ ਜਿਹੀ ਅਪੀਲ 'ਤੇ ਆਪਣਾ ਬੇ-ਮਿਸਾਲ ਖੂਨਦਾਨ ਕੀਤਾ। ਇਹ ਉਹਨਾਂ ਦਾ 100ਵਾਂ ਖੂਨਦਾਨ ਸੀ, ਜੋ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਜੀਵੰਤ ਮਿਸਾਲ ਹੈ। ਲਖਵਿੰਦਰ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ।

ਮਲੋਟ : ਮਲੋਟ ਦੇ ਸਮਾਜਸੇਵੀ ਲਖਵਿੰਦਰ ਸਿੰਘ ਲੱਕੀ ਸੋਨੀ ਨੇ ਹਮੇਸ਼ਾਂ ਦੀ ਤਰ੍ਹਾਂ ਅੱਜ ਵੀ ਸਿਰਫ਼ ਇੱਕ ਛੋਟੀ ਜਿਹੀ ਅਪੀਲ 'ਤੇ ਆਪਣਾ ਬੇ-ਮਿਸਾਲ ਖੂਨਦਾਨ ਕੀਤਾ। ਇਹ ਉਹਨਾਂ ਦਾ 100ਵਾਂ ਖੂਨਦਾਨ ਸੀ, ਜੋ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਜੀਵੰਤ ਮਿਸਾਲ ਹੈ। ਮਲੋਟ, ਬਾਦਲ, ਗਿੱਦੜਬਾਹਾ, ਆਲਮਵਾਲਾ ਇੰਨ੍ਹਾਂ ਸਾਰੇ ਕਸਬਿਆਂ ਦੀ ਖੂਨ ਦੀ ਲੋੜ ਮਲੋਟ ਬਲੱਡ ਬੈਂਕ ਪੂਰੀ ਕਰ ਰਿਹਾ ਹੈ। ਇਸ ਕਰਕੇ ਖੂਨ ਦੀ ਮੰਗ ਹਰ ਰੋਜ਼ ਵੱਧ ਰਹੀ ਹੈ।

ਲਖਵਿੰਦਰ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ। ਇਹ ਕਿਸੇ ਦੀ ਜ਼ਿੰਦਗੀ ਬਚਾਉਂਦਾ ਹੈ ਅਤੇ ਦਾਤਾ ਨੂੰ ਅੰਦਰੋਂ ਰੂਹਾਨੀ ਸੁੱਖ ਪ੍ਰਦਾਨ ਕਰਦਾ ਹੈ। ਆਓ ਅੱਗੇ ਆਈਏ ਅਤੇ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਫ਼ਰਜ ਨਿਭਾਈਏ। ਖੂਨਦਾਨ-ਜ਼ਿੰਦਗੀ ਦੇਣ ਵਾਲਾ ਸਭ ਤੋਂ ਪਵਿੱਤਰ ਤੋਹਫ਼ਾ ਹੈ।

Author : Malout Live