ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਮਲੋਟ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਦੀ ਕੀਤੀ ਗਈ ਸਫ਼ਾਈ

ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਮਲੋਟ ਵੱਲੋਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਡਾਕਟਰ ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਦੀ ਸਫ਼ਾਈ ਕੀਤੀ ਗਈ ਅਤੇ ਬੇਲੋੜੇ ਘਾਹ ਨੂੰ ਪੁੱਟਿਆ ਗਿਆ। ਜਾਣਕਾਰੀ ਦਿੰਦਿਆਂ ਡਾ. ਗਿੱਲ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਖੁਦ ਸਫਾਈ ਕੀਤੀ ਗਈ ਹੈ। ਅਗਲੇ ਐਤਵਾਰ ਮਸ਼ੀਨ ਰਾਹੀਂ ਘਾਹ ਦੀ ਕਟਾਈ ਕਰਵਾਈ ਜਾਵੇਗੀ।

ਮਲੋਟ : ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਮਲੋਟ ਵੱਲੋਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਡਾਕਟਰ ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਦੀ ਸਫ਼ਾਈ ਕੀਤੀ ਗਈ ਅਤੇ ਬੇਲੋੜੇ ਘਾਹ ਨੂੰ ਪੁੱਟਿਆ ਗਿਆ। ਜਾਣਕਾਰੀ ਦਿੰਦਿਆਂ ਡਾ. ਗਿੱਲ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਖੁਦ ਸਫਾਈ ਕੀਤੀ ਗਈ ਹੈ। ਅਗਲੇ ਐਤਵਾਰ ਮਸ਼ੀਨ ਰਾਹੀਂ ਘਾਹ ਦੀ ਕਟਾਈ ਕਰਵਾਈ ਜਾਵੇਗੀ। ਡਾਕਟਰ ਗਿੱਲ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸ ਚੌਂਕ ਨੂੰ ਅਤਿ ਸੁੰਦਰ ਬਣਾਇਆ ਜਾਵੇਗਾ ਕਿਉਂਕਿ ਇਹ ਮਲੋਟ ਸ਼ਹਿਰ ਦਾ ਮੁੱਖ ਦਰਵਾਜ਼ਾ ਹੈ, ਇਸ ਚੌਂਕ ਦੇ ਸੁੰਦਰੀਕਰਨ ਤੋਂ ਪਤਾ ਲੱਗੇਗਾ ਕਿ ਮਲੋਟ ਸ਼ਹਿਰ ਦਾ ਕਿੰਨਾ ਵਿਕਾਸ ਹੋਇਆ ਹੈ।

ਇਸ ਸੰਬੰਧੀ ਹਲਕਾ ਵਿਧਾਇਕ ਡਾਕਟਰ ਬਲਜੀਤ ਕੌਰ ਕੈਬਨਟ ਮੰਤਰੀ ਨੂੰ ਚੌਂਕ ਦੇ ਸੁੰਦਰੀਕਰਨ ਲਈ ਦੋ ਵਾਰੀ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਹਮੇਸ਼ਾ ਵਿਸ਼ਵਾਸ ਦਵਾਇਆ ਗਿਆ ਕਿ ਚੌਂਕ ਨੂੰ ਅਤਿ ਸੁੰਦਰ ਬਣਾਇਆ ਜਾਵੇਗਾ। ਡਾਕਟਰ ਗਿੱਲ ਨੇ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੌਂਕ ਦੇ ਸੁੰਦਰੀਕਰਨ ਲਈ ਅੱਗੇ ਆਉਣ, ਨਗਰ ਕੌਂਸਲ ਮਲੋਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਚੌਂਕ ਦੇ ਸੁੰਦਰੀਕਰਨ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਨਛੱਤਰ ਸਿੰਘ ਫੌਜੀ, ਜਨਰਲ ਸਕੱਤਰ ਸਰੂਪ ਸਿੰਘ, ਕੈਸ਼ੀਅਰ ਸੰਦੀਪ ਕੁਮਾਰ, ਸਰਪ੍ਰਸਤ ਡਾਕਟਰ ਸੁਖਦੇਵ ਸਿੰਘ ਗਿੱਲ, ਪ੍ਰਧਾਨ ਜਗਜੀਤ ਸਿੰਘ ਔਲਖ, ਪ੍ਰਧਾਨ ਮਾਸਟਰ ਹਰਜਿੰਦਰ ਸਿੰਘ, ਪ੍ਰਧਾਨ ਜਸਵਿੰਦਰ ਸਿੰਘ ਵਾਲੀਆ, ਪ੍ਰਧਾਨ ਪਰਮਜੀਤ ਸਿੰਘ, ਸਟੇਸ਼ਨ ਮਾਸਟਰ ਬਲਦੇਵ ਸਿੰਘ, ਪ੍ਰਧਾਨ ਚਰਨਜੀਤ ਸਿੰਘ, ਪੰਜਾਬ ਸਿੰਘ, ਦੇਸ ਰਾਜ ਸਿੰਘ, ਜਸਵਿੰਦਰ ਸਿੰਘ ਬਾਠ, ਰਾਜਵੀਰ, ਵਿਸ਼ਾਲ ਆਦਿ ਮੈਂਬਰ ਮੌਜੂਦ ਸਨ।

Author : Malout Live