ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੀ ਹੋਈ ਮੀਟਿੰਗ
ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੀ ਬੀਤੇ ਸ਼ਨੀਵਾਰ ਸ਼ਾਮ ਰੇਲਵੇ ਸਟੇਸ਼ਨ ਵਾਲੀ ਪਾਰਕਿੰਗ ਵਿੱਚ ਮੀਟਿੰਗ ਹੋਈ। ਕਾਰ ਡਰਾਈਵਰ ਯੂਨੀਅਨ ਦੇ ਪ੍ਰਧਾਨ ਅਜੈ ਕੁਮਾਰ ਨਾਗਰ ਨੇ 1 ਅਪ੍ਰੈਲ 2025 ਦਾ ਡਰਾਈਵਰ ਭਰਾਵਾਂ ਦੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੀ ਬੀਤੇ ਸ਼ਨੀਵਾਰ ਸ਼ਾਮ ਰੇਲਵੇ ਸਟੇਸ਼ਨ ਵਾਲੀ ਪਾਰਕਿੰਗ ਵਿੱਚ ਮੀਟਿੰਗ ਹੋਈ। ਕਾਰ ਡਰਾਈਵਰ ਯੂਨੀਅਨ ਦੇ ਪ੍ਰਧਾਨ ਅਜੈ ਕੁਮਾਰ ਨਾਗਰ ਨੇ 1 ਅਪ੍ਰੈਲ 2025 ਦਾ ਡਰਾਈਵਰ ਭਰਾਵਾਂ ਦੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਡਰਾਈਵਰ ਦਾ ਡਿਊਟੀ ਟਾਈਮ 8 ਘੰਟੇ ਦਾ ਹੋਵੇਗਾ, ਪ੍ਰਾਈਵੇਟ ਕਾਰ ਡਰਾਈਵਰਾਂ ਦੀ ਸ਼ੁਰੂਆਤੀ ਤਨਖ਼ਾਹ 16000 ਬਾਕੀ ਕੰਮ ਦੇ ਹਿਸਾਬ ਨਾਲ, ਐਤਵਾਰ ਦੀ ਛੁੱਟੀ ਲਾਜ਼ਮੀ ਹੋਵੇਗੀ ਜਾਂ ਕਿਸੇ ਹੋਰ ਦਿਨ, ਬਾਹਰ ਜਾਣ ਤੇ ਖਾਣ ਪੀਣ ਰਹਿਣ ਸਹਿਣ ਤੋਂ ਇਲਾਵਾ 300 ਰੁਪਏ ਰਾਤ ਹੋਵੇਗਾ ਅਤੇ
ਦਿਹਾੜੀਦਾਰ ਡਰਾਈਵਰ ਦੀ ਦਿਹੜੀ ਲੋਕਲ 800 (200 ਕਿਲੋਮੀਟਰ ਤੱਕ 1000) (300 ਕਿਲੋਮੀਟਰ ਤੱਕ 1500) ਅਤੇ ਦਿੱਲੀ ਦੀ ਦਿਹਾੜੀ 2500 ਕੀਤੀ ਗਈ। ਇਸ ਮੀਟਿੰਗ ਵਿੱਚ ਹਾਜ਼ਿਰ ਮੈਂਬਰ ਪ੍ਰਧਾਨ ਅਜੈ ਕੁਮਾਰ ਨਾਗਰ, ਵਾਈਸ ਪ੍ਰਧਾਨ ਜਗਸੀਰ ਸਿੰਘ ਡੈਨੀ, ਮੀਤ ਪ੍ਰਧਾਨ ਸ਼ੰਕਰ ਕੁਮਾਰ, ਕੈਸ਼ੀਅਰ ਰਾਜਪਾਲ ਵਾਲੀਆ, ਸੈਕੇਟਰੀ ਭਗਵੰਤ ਸਿੰਘ ਦੀਪ, ਵਾਈਸ ਸੈਕੇਟਰੀ ਗੁਰਪ੍ਰੀਤ ਸਿੰਘ ਸਰਾਵਾਂ, ਪ੍ਰੈੱਸ ਸਕੱਤਰ ਹਰਵਿੰਦਰ ਸਿੰਘ, ਸਲਾਹਕਾਰ ਰਜਿੰਦਰ ਸਿੰਘ, ਸਲਾਹਕਾਰ ਚਿਮਨ ਲਾਲ, ਸਲਾਹਕਾਰ ਸਰਬਜੀਤ ਸਾਬੀ, ਸਲਾਹਕਾਰ ਮਨਜੀਤ ਸਿੰਘ, ਸਲਾਹਕਾਰ ਜੋਨੀ ਸ਼ਰਮਾ, ਮੈਂਬਰ ਰੋਹਨ ਸਿੰਘ, ਮੈਂਬਰ ਹਰਦੀਪ ਸਿੰਘ ਅਤੇ ਮੈਂਬਰ ਰਾਜਵੀਰ ਕੁਮਾਰ ਹਾਜ਼ਿਰ ਹੋਏ। ਪ੍ਰਧਾਨ ਅਜੈ ਕੁਮਾਰ ਨੇ ਕਾਰ ਮਾਲਕਾਂ ਨੂੰ ਅਪੀਲ ਕੀਤੀ ਕਿ ਕਾਰ ਡਰਾਈਵਰ ਰੱਖਣ ਲਈ ਯੂਨੀਅਨ ਨਾਲ ਸੰਪਰਕ ਕਰੋ।
Author : Malout Live