ਬੱਸ ਸਟੈਂਡ ਅਤੇ ਰੇਲਵੇ ਅੰਡਰ ਬ੍ਰਿਜ ਜਲਦੀ ਬਣਾਇਆ ਜਾਵੇ- ਡਾ. ਸੁਖਦੇਵ ਸਿੰਘ ਗਿੱਲ
ਮਲੋਟ ਸ਼ਹਿਰ ਦੀਆਂ ਪ੍ਰਮੁੱਖ ਮੰਗਾਂ ਨੂੰ ਪੂਰਾ ਕਰਨ ਲਈ ਸਿਟੀ ਵਿਕਾਸ ਮੰਚ ਮਲੋਟ ਅਤੇ ਮਲੋਟ ਹੈਂਡੀਕੈਪਟ ਵੈੱਲਫੇਅਰ ਸੁਸਾਇਟੀ ਦੀ ਸਾਂਝੀ ਮੀਟਿੰਗ ਝਾਂਬ ਕੈਸਟ ਹਾਊਸ ਵਿਖੇ ਹੋਈ। ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਮੰਗ ਕੀਤੀ ਗਈ ਕਿ ਮਲੋਟ ਦੇ ਬੱਸ ਸਟੈਂਡ, ਰੇਲਵੇ ਅੰਡਰ ਬ੍ਰਿਜ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਸ਼ਹਿਰ ਦੀਆਂ ਪ੍ਰਮੁੱਖ ਮੰਗਾਂ ਨੂੰ ਪੂਰਾ ਕਰਨ ਲਈ ਸਿਟੀ ਵਿਕਾਸ ਮੰਚ ਮਲੋਟ ਅਤੇ ਮਲੋਟ ਹੈਂਡੀਕੈਪਟ ਵੈੱਲਫੇਅਰ ਸੁਸਾਇਟੀ ਦੀ ਸਾਂਝੀ ਮੀਟਿੰਗ ਝਾਂਬ ਕੈਸਟ ਹਾਊਸ ਵਿਖੇ ਹੋਈ। ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਮੰਗ ਕੀਤੀ ਗਈ ਕਿ ਮਲੋਟ ਦੇ ਬੱਸ ਸਟੈਂਡ, ਰੇਲਵੇ ਅੰਡਰ ਬ੍ਰਿਜ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ। ਇਸ ਤੋਂ ਇਲਾਵਾ ਪਿੰਡ ਦਾਨੇਵਾਲਾ ਕਾਲਜ ‘ਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਵੀ ਰੱਖੀ ਗਈ। ਮੀਟਿੰਗ ਦੌਰਾਨ ਆਗੂਆਂ ਵੱਲੋਂ ਸ਼ਹਿਰ ਚ ਪੀਣ ਵਾਲਾ ਪਾਣੀ ਸਾਫ਼ ਨਾ ਮਿਲਣ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ। ਗੱਲਬਾਤ ਕਰਦਿਆਂ ਡਾ. ਗਿੱਲ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਮਾਡਰਨ ਤਰੀਕੇ ਦੇ ਬੱਸ ਸਟੈਂਡ ਬਣੇ ਹੋਏ ਹਨ।
ਸਿਰਫ ਮਲੋਟ ਸ਼ਹਿਰ ਵਿੱਚ ਹੀ ਸਰਕਾਰੀ ਬੱਸ ਅੱਡਾ ਨਾ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲ ਆ ਰਹੀ ਹੈ। ਇਸ ਤੋਂ ਇਲਾਵਾ ਰੇਲਵੇ ਅੰਡਰ ਬ੍ਰਿਜ ਦੀ ਮੰਗ ਵੀ ਕਾਫੀ ਸਮੇਂ ਤੋਂ ਲਟਕਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀ ਲੋੜ ਸਾਫ ਪਾਣੀ ਵੀ ਲੋਕਾਂ ਨੂੰ ਨਸੀਬ ਨਹੀਂ ਹੋ ਰਿਹਾ। ਸਿਟੀ ਵਿਕਾਸ ਮੰਚ ਮਲੋਟ ਅਤੇ ਮਲੋਟ ਹੈਂਡੀਕੈਪਟ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਪਰੋਕਤ ਲੋਕ ਹਿਤ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ। ਇਸ ਮੌਕੇ ਸਿਟੀ ਵਿਕਾਸ ਮੰਚ ਮਲੋਟ ਦੇ ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ, ਦੇਸ ਰਾਜ ਸਿੰਘ, ਸਰੂਪ ਸਿੰਘ, ਗੁਰਚਰਨ ਸਿੰਘ ਸੋਨੀ, ਭਾਰਤ ਭੂਸ਼ਣ, ਮਨਜੀਤ ਸਿੰਘ, ਹਰਮੰਦਰ ਸਿੰਘ ਹਰੀ, ਹਰਦਿਆਲ ਸਿੰਘ, ਰਕੇਸ਼ ਕੁਮਾਰ ਜੈਨ, ਸੁਖਮੰਦਰ ਸਿੰਘ ਗਿੱਲ, ਕਸ਼ਮੀਰ ਸਿੰਘ ਅਤੇ ਮਲੋਟ ਹੈਂਡੀਕੈਪਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਕੁਮਾਰ, ਸਰਪ੍ਰਸਤ ਰਕੇਸ਼ ਜੈਨ, ਜਨਰਲ ਸਕੱਤਰ ਨੀਰਜ ਕੁਮਾਰ, ਖਜਾਨਚੀ ਲਾਲ ਚੰਦ ਖੋੜੇਵਾਲ, ਸੀਨੀਅਰ ਮੀਤ ਪ੍ਰਧਾਨ ਮਾਸਟਰ ਜਗਤਾਰ ਸਿੰਘ, ਮੀਤ ਪ੍ਰਧਾਨ ਸੁਨੀਤਾ ਰਾਣੀ, ਕਾਰਜਕਾਰੀ ਮੈਂਬਰ ਘਨਈਆ ਲਾਲ ਅਤੇ ਪਾਰਸ ਕੁਮਾਰ ਮੀਟਿੰਗ ਵਿੱਚ ਹਾਜ਼ਿਰ ਸਨ।
Author : Malout Live