ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਯੂਨੀਅਨ ਵੱਲੋਂ ਜਲਦ ਹੀ ਕੀਤਾ ਜਾਵੇਗਾ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਦਾ ਘਿਰਾਓ
ਪਿਛਲੇ ਦਿਨਾਂ ਤੋਂ ਮੰਤਰੀ ਦੇ ਲਾਰਿਆਂ ਤੋਂ ਤੰਗ ਆ ਕੇ EWS ਯੂਨੀਅਨ, ਪੰਜਾਬ ਵੱਲੋਂ ਮਲੋਟ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਸੂਬਾ ਪ੍ਰਧਾਨ ਅਕਸ਼ਦੀਪ ਦਾ ਕਹਿਣਾ ਸੀ ਕਿ ਡਾ. ਬਲਜੀਤ ਕੌਰ ਕੈਬਿਨੇਟ ਮੰਤਰੀ ਨੂੰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਮਿਲਿਆ ਜਾ ਰਿਹਾ ਹੈ। ਜਿਸ ਵਿੱਚ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੋ ਕਿ ਮਾਨਯੋਗ ਹਾਈਕੋਰਟ ਦੇ ਤਿੰਨ ਮਹੀਨੇ ਪਹਿਲਾਂ EWS ਸੰਬੰਧੀ ਆਰਡਰ ਜਾਰੀ ਹੋਏ ਸਨ ਤੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਕੋਲ ਫਾਈਲ ਭੇਜੀ ਜਾ ਚੁੱਕੀ ਹੈ ਪਰ ਉਸ ਤੇ ਪਰਸੋਨਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿਛਲੇ ਦਿਨਾਂ ਤੋਂ ਮੰਤਰੀ ਦੇ ਲਾਰਿਆਂ ਤੋਂ ਤੰਗ ਆ ਕੇ EWS ਯੂਨੀਅਨ, ਪੰਜਾਬ ਵੱਲੋਂ ਮਲੋਟ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਸੂਬਾ ਪ੍ਰਧਾਨ ਅਕਸ਼ਦੀਪ ਦਾ ਕਹਿਣਾ ਸੀ ਕਿ ਡਾ. ਬਲਜੀਤ ਕੌਰ ਕੈਬਿਨੇਟ ਮੰਤਰੀ ਨੂੰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਮਿਲਿਆ ਜਾ ਰਿਹਾ ਹੈ। ਜਿਸ ਵਿੱਚ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੋ ਕਿ ਮਾਨਯੋਗ ਹਾਈਕੋਰਟ ਦੇ ਤਿੰਨ ਮਹੀਨੇ ਪਹਿਲਾਂ EWS ਸੰਬੰਧੀ ਆਰਡਰ ਜਾਰੀ ਹੋਏ ਸਨ ਤੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਕੋਲੇ ਫਾਈਲ ਭੇਜੀ ਜਾ ਚੁੱਕੀ ਹੈ ਪਰ ਉਸ ਤੇ ਪਰਸੋਨਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਯੂਨੀਅਨ ਆਗੂ ਨੇ ਦੱਸਿਆ ਪੰਜਾਬ ਵਿੱਚ ਬਹੁਤ ਸਾਰੀਆਂ ਭਰਤੀਆਂ ਦੇ ਉਮੀਦਵਾਰ ਇਸ ਨਾਲ ਜੁਆਇਨਿੰਗ ਤੋਂ ਵਾਂਝੇ ਰਹਿ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਕੋਰਟ ਵੱਲ ਜਾਣਾ ਪੈ ਰਿਹਾ ਹੈ ਆਰਥਿਕ ਤੌਰ ਤੇ ਕਮਜ਼ੋਰ ਉਮੀਦਵਾਰ ਨੂੰ ਸਰਕਾਰੀ ਫੀਸਾਂ ਵਿੱਚ ਵੀ ਕੋਈ ਛੋਟ ਨਹੀਂ ਮਿਲ ਰਹੀ ਅਤੇ ਕੋਰਟ ਦੇ ਮਹਿੰਗੇ ਮਹਿੰਗੇ ਵਕੀਲ ਕਰ ਪੈ ਰਹੇ ਹਨ ਜਿਸ ਤੋਂ ਤੰਗ ਆ ਕੇ ਉਹਨਾਂ ਨੇ ਜਲਦ ਹੀ ਮੰਤਰੀ ਬਲਜੀਤ ਕੌਰ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਹੈ। ਜਿਸ ਵਿੱਚ ਸਾਰੇ ਉਮੀਦਵਾਰਾਂ ਨੇ ਸਹਿਮਤੀ ਜਤਾਈ ਹੈ ਜਲਦ ਹੀ ਯੂਨੀਅਨ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ ਜੋ ਕਿ ਪੰਜਾਬ ਪੁਲਿਸ ਦੀ ਸਿਲੈਕਸ਼ਨ ਲਿਸਟ ਆਈ ਹੈ ਉਸ ਦੇ ਵਿੱਚ ਮਹਿਲਾ ਈ.ਡਬਲ.ਐੱਸ ਕੋਟੇ ਦੀ ਮੈਰਿਟ ਜਨਰਲ ਨਾਲੋਂ ਤਿੰਨ ਨੰਬਰ ਉੱਪਰ ਗਈ ਹੈ। ਜਿਸ ਕਾਰਨ ਬਹੁਤ ਸਾਰੇ ਉਮੀਦਵਾਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈਕੋਰਟ ਦੇ ਆਰਡਰਾਂ ਦੀ ਸਰਕਾਰ ਵੱਲੋਂ ਉਲੰਘਣਾ ਕੀਤੀ ਜਾ ਰਹੀ। ਇਸ ਮੀਟਿੰਗ ਵਿੱਚ ਅਕਸ਼ਦੀਪ, ਕੀਰਤੀ, ਮੋਨਿਕਾ ਸ਼ਰਮਾ, ਸੁਰਿੰਦਰ ਸਿੰਘ, ਗੁਰਲਾਲ ਭੁੱਲਰ ਕਮੇਟੀ ਮੈਂਬਰ ਅਤੇ ਹੋਰ ਵੀ ਉਮੀਦਵਾਰਾਂ ਨੇ ਹਿੱਸਾ ਲਿਆ।
Author : Malout Live