ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿਖੇ 'ਸਵੱਛ ਭਾਰਤ ਦਿਵਸ' ਅਭਿਆਨ ਦੇ ਤਹਿਤ ਐਨ.ਸੀ.ਸੀ ਕੈਡਿਟਜ਼ ਵਿਚਕਾਰ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਦਾ ਆਯੋਜਨ

ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿਖੇ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਜੀ ਦੀ ਅਗਵਾਈ ਹੇਠ 'ਸਵੱਛ ਭਾਰਤ ਦਿਵਸ' ਅਭਿਆਨ ਦੇ ਤਹਿਤ ਐਨ.ਸੀ.ਸੀ ਕੈਡਿਟਸ ਵਿਚਕਾਰ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿੱਚ ਕੈਡਿਟਸ ਨੇ ਵੱਧ ਚੜ੍ਹ ਕੇ ਭਾਗ ਲਿਆ।

ਮਲੋਟ : ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿਖੇ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਜੀ ਦੀ ਅਗਵਾਈ ਹੇਠ 'ਸਵੱਛ ਭਾਰਤ ਦਿਵਸ' ਅਭਿਆਨ ਦੇ ਤਹਿਤ ਐਨ.ਸੀ.ਸੀ ਕੈਡਿਟਸ ਵਿਚਕਾਰ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿੱਚ ਕੈਡਿਟਸ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੌਕੇ 6 ਪੰਜਾਬ ਗਰਲਜ਼ ਬਟਾਲੀਅਨ ਦੇ ਸੂਬੇਦਾਰ ਮੋਹਨ ਯਾਦਵ, ਸੂਬੇਦਾਰ ਜੀ. ਚਿੰਨਚਾ ਅਤੇ ਸੀ.ਟੀ.ਓ ਜੋਤੀ ਮੈਡਮ ਵੀ ਮੌਜੂਦ ਸਨ।

ਇਸ ਅਵਸਰ ਤੇ ਸਕੂਲ ਪ੍ਰਿੰਸੀਪਲ ਜੀ ਨੇ ਐਨ.ਸੀ.ਸੀ ਕੈਡਿਟਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਅਤੇ ਸਾਡਾ ਸਮਾਜ ਆਪਣਾ ਸਰਵਪੱਖੀ ਵਿਕਾਸ ਕਰ ਸਕੇ। ਇਸ ਕਾਰਜ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਨੇ 6 ਪੰਜਾਬ ਗਰਲਜ਼ ਬਟਾਲੀਅਨ ਕੈਡਿਟਸ ਨੂੰ ਇਸ ਸ਼ਲਾਘਾਯੋਗ ਕਾਰਜ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸਮਾਜ ਲਈ ਇੱਕ ਮਿਸਾਲ ਬਣਨ ਲਈ ਹਮੇਸ਼ਾ ਯਤਨਸ਼ੀਲ ਰਹਿਣ।

Author : Malout Live