ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਐਨ.ਸੀ.ਸੀ ਕੈਡਿਟ ਪਲਵੀ ਦੀ ਸਨੈਪ ਸ਼ੂਟਿੰਗ ਦੇ ਜੂਨੀਅਰ ਵਿੰਗ 'ਚ ਨੈਸ਼ਨਲ ਲੈਵਲ ਲਈ ਚੋਣ

ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਦੀ ਐਨ.ਸੀ.ਸੀ ਕੈਡਿਟ ਪਲਵੀ ਸਪੁੱਤਰੀ ਸੰਦੀਪ ਕੁਮਾਰ ਨੇ ਸਨੈਪ ਸ਼ੂਟਿੰਗ ਦੇ ਜੂਨੀਅਰ ਵਿੰਗ ਦੇ ਨੈਸ਼ਨਲ ਲੈਵਲ ਤੇ ਆਪਣੀ ਜਗ੍ਹਾ ਬਣਾਈ। ਇੱਥੇ ਇਹ ਵਰਨਣਯੋਗ ਹੈ ਕਿ ਪਲਵੀ 6 PB ਗਰਲਜ਼ ਬਟਾਲੀਅਨ ਐਨ.ਸੀ.ਸੀ ਦੀ ਇੱਕੋ-ਇੱਕ ਹੋਣਹਾਰ ਵਿਦਿਆਰਥਣ ਹੈ, ਜਿਸਦੀ ਸਨੈਪ ਸ਼ੂਟਿੰਗ ਦੇ ਜੂਨੀਅਰ ਵਿੰਗ ਚ' ਨੈਸ਼ਨਲ ਲੈਵਲ ਤੇ ਚੋਣ ਹੋਈ।

ਮਲੋਟ : ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ, 6 PB ਗਰਲਜ਼ ਬਟਾਲੀਅਨ ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਕਰਨਲ ਰਣਬੀਰ ਸਿੰਘ ਅਤੇ ਸੂਬੇਦਾਰ ਉਮੇਸ਼ ਹਿੰਦੋਲੇ ਦੀ ਅਗਵਾਈ ਹੇਠ ਐਨ.ਸੀ.ਸੀ ਕੈਡਿਟ ਪਲਵੀ ਸਪੁੱਤਰੀ ਸੰਦੀਪ ਕੁਮਾਰ ਨੇ ਸਨੈਪ ਸ਼ੂਟਿੰਗ ਦੇ ਜੂਨੀਅਰ ਵਿੰਗ ਦੇ ਨੈਸ਼ਨਲ ਲੈਵਲ ਤੇ ਆਪਣੀ ਜਗ੍ਹਾ ਬਣਾਈ। ਇੱਥੇ ਇਹ ਵਰਨਣਯੋਗ ਹੈ ਕਿ ਪਲਵੀ 6 PB ਗਰਲਜ਼ ਬਟਾਲੀਅਨ ਐਨ.ਸੀ.ਸੀ ਦੀ ਇੱਕੋ-ਇੱਕ ਹੋਣਹਾਰ ਵਿਦਿਆਰਥਣ ਹੈ, ਜਿਸਦੀ ਸਨੈਪ ਸ਼ੂਟਿੰਗ ਦੇ ਜੂਨੀਅਰ ਵਿੰਗ ਚ' ਨੈਸ਼ਨਲ ਲੈਵਲ ਤੇ ਚੋਣ ਹੋਈ। ਨੈਸ਼ਨਲ ਲੈਵਲ ਤੇ ਪਹੁੰਚਣ ਲਈ ਉਸ ਨੂੰ ਵੱਖ-ਵੱਖ ਪੜਾਵਾਂ ਲਈ ਸਖਤ ਮਿਹਨਤ ਕਰਨੀ ਪਈ।

ਇਹ ਗੱਲ ਵਰਨਣਯੋਗ ਹੈ ਕਿ RDC (Republic Day camp) ਵਿੱਚ ਜੇਤੂ ਹੋਣ ਤੇ ਪਲਵੀ ਨੂੰ 40 ਹਜ਼ਾਰ ਰੁਪਏ ਦੀ ਐਨ.ਸੀ.ਸੀ ਕਿੱਟ ਵੀ ਦਿੱਤੀ ਜਾਏਗੀ। ਇਸ ਮੌਕੇ ਤੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਗਰਗ, ਮੈਨੇਜ਼ਰ ਸ਼੍ਰੀ ਵਿਕਾਸ ਗੋਇਲ ਤੇ ਸਕੂਲ ਪ੍ਰਿੰਸੀਪਲ ਡਾ. ਨੀਰੂ ਬੱਠਲਾ ਵਾਟਸ ਨੇ ਪਲਵੀ ਦੇ ਮਾਪਿਆਂ, CTO ਮੈਡਮ ਜੋਤੀ, ਸਕੂਲ ਦੇ ਸਮੂਹ ਵਿਦਿਆਰਥੀਆਂ ਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਪਲਵੀ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Author : Malout Live