ਕੋਵਿਡ 19 ਦੇ ਚੱਲਦਿਆਂ ਸਹਿਕਾਰੀ ਸਭਾਵਾਂ ਵਲੋਂ ਕੀਤੇ ਜਾ ਰਹੇ ਹਨ ਲੋਕ ਭਲਾਈ ਦੇ ਅਹਿਮ ਕੰਮ

ਸ੍ਰੀ ਮੁਕਤਸਰ ਸਾਹਿਬ :- ਸ.ਸੁਖਪਾਲ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ  ਸਹਿਕਾਰੀ ਵਿਭਾਗ ਵਲੋਂ ਕੋਵਿਡ-19 ਦੇ ਦੌਰਾਨ ਲੋਕਾਂ ਦੀ ਮੁਸ਼ਕਿਲਾਂ ਨੂੰ ਦੂਰ ਕਰਨ ਕਈ ਅਹਿਮ ਕਦਮ ਚੁੱਕੇ ਗਏ ਹਨ।

ਉਹਨਾਂ ਅੱਗੇ ਦੱਸਿਆਂ ਕਿ ਜਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਸਟਾਫ ਨੂੰ ਵੇਲਿਜ ਅਫਸਰ ਨਿਯੁਕਤ ਕਰਕੇ ਪਿੰਡਾ ਵਿੱਚ ਕਰਫਿਊ ਨੂੰ ਸੰਪੂਰਨ ਢੰਗ ਨਾਲ ਲਾਗੂ ਕਰਨ ਅਤੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਲਗਾਇਆ ਗਿਆ ਹੈ। ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਸਕੱਤਰ ਅਤੇ ਸੇਲਜ਼ਮੈਨ ਨੂੰ ਫਸਲਾਂ ਦੀ ਰਹਿੰਦ ਖੂਹਦ ਨੂੰ ਅੱਗ ਲਗਾਉਣ ਤੋ ਰੋਕਣ ਲਈ ਨੋਡਲ ਅਫਸਰ ਅਤੇ ਨਿਰੀਖਕਾਂ ਨੂੰ ਕਲਸਟਰ ਅਫਸਰ ਨਿਯੁਕਤ ਕੀਤਾ ਗਿਆ ਹੈ। ਉਕਤ ਮੁਲਾਜਮਾਂ ਵਲੋ ਪਿੰਡਾਂ ਵਿੱਚ ਜਾ ਕੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੋ ਰੋਕਣ ਲਈ ਮੁਨਿਯਾਦੀ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ, ਵਲਂੋ ਜਰੂਰੀ ਵਸਤਾ ਦਾ ਸਮਾਨ ਉੱਚ ਪੱਧਰ ਤੇ ਸਭਾ ਦੇ ਮੈਂਬਰਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਕਰਜੇ ਦੀ ਰਿਕਵਰੀ ਸਬੰਧੀ ਅਡਵਾਂਸ ਸਟਾਕਿੰਗ ਸਭਾਵਾਂ ਵਲੋਂ ਕਰ ਲਈ ਗਈ ਹੈ, ਝੋਨੇ ਦੀ ਬਿਜਾਈ ਲਈ ਸਭਾਵਾਂ ਵਲੋਂ ਇੰਤਜ਼ਾਮ ਕਰ ਲਿਆ ਗਿਆ ਹੈ ਤਾਂ ਜੋ ਮੈਬਰਾਂ ਨੂੰ ਸਮੇਂ ਸਿਰ ਖਾਦ ਮੁਹੱਈਆ ਕਰਵਾਈ ਜਾ ਸਕੇ। ਸਹਿਕਾਰੀ ਖੇਤੀਬਾੜੀ ਸਭਾਵਾਂ ਅਤੇ ਮਾਰਕਫੈਡ ਵਲੋ ਨਿੱਤ ਵਰਤੋਂ ਦੀ ਜਰੂਰੀ ਵਸਤਾਂ ਜਿਵੇ ਕਿ ਦਾਲਾਂ, ਘਿਉ, ਤੇਲ, ਖੰਡ, ਆਦਿ ਅਤੇ ਪਸ਼ੂ ਚਾਰਾ ਸਭਾਵਾਂ ਦੇ ਮੈਬਰਾਂ ਨੂੰ ਘਰਾਂ ਵਿੱਚ ਹੀ ਉਪਲਬੱਧ ਕਰਵਾਇਆ ਜਾ ਰਿਹਾ ਹੈ। ਦੁੱਧ ਉਤਪਾਦਕ ਸਭਾਵਾਂ ਵਲੋ ਕਿਸਾਨਾਂ ਪਾਸੋ ਦੁੱਧ ਇੱਕਠਾ ਕਰਕੇ ਵੇਰਕਾ ਮਿਲਕ ਪਲਾਂਟ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਲਾਕ ਡਾਊਨ ਵਿੱਚ ਜਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਰਾਹੀ 604.32 ਕੈਟਲਫੀਡ ਦੀ ਵਿਕਰੀ ਕਰਵਾਈ ਗਈ, ਇਸ ਤੋ ਇਲਾਵਾ ਕਾਫੀ ਭਾਰੀ ਮਾਤਰਾਂ ਵਿੱਚ ਸਹਿਕਾਰੀ ਸਭਾਵਾਂ ਵਿੱਚ ਜਰੂਰੀ ਵਸਤਾਂ ਦਾ ਸਮਾਨ ਖਰੀਦ ਕਰਕੇ ਸਕੱਤਰ ਸਭਾਵਾਂ ਵਲੋ ਮਂੈਬਰਾਂ ਦੇ ਅਤੇ ਗੈਰ ਮੈਬਰਾਂ ਦੇ ਘਰ-ਘਰ ਜਾ ਕੇ ਹੋਮ ਡਲਿਵਰੀ ਕੀਤੀ ਗਈ। ਸਹਿਕਾਰੀ ਸਭਾ ਦੇ ਮੈਬਰਾਂ ਵਲੋ ਆਪਣੇ ਘਰ ਵਿੱਚ ਮਾਸਕ ਬਣਾ ਕੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਮੁਫਤ ਵੰਡੇ ਜਾ ਰਹੇ ਹਨ।