ਪਿੰਡ ਕਾਊਣੀ ਅਤੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕਾ ਨੂੰ ਅੱਜ ਨੈਗਟਿਵ ਰਿਪੋਟ ਆਉਣ ਉਪਰੰਤ ਮਿਲੀ ਛੁੱਟੀ

ਸ੍ਰੀ ਮੁਕਤਸਰ ਸਾਹਿਬ:- ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਕੋਵਿਡ ਹਸਪਤਾਲ ਵਿੱਚ ਕਰੋਨਾ ਪਾਜ਼ਿਟਿਵ ਆਏ, ਪਿਛਲੀ 30 ਤਾਰੀਖ ਤੋਂ ਜ਼ੇਰੇ ਇਲਾਜ, ਦੋ ਵਿਅਕਤੀਆਂ, ਪਿੰਡ ਕਾਊਣੀ ਅਤੇ ਸ਼ਹਿਰ ਸ੍ਰੀ ਮੁਕਤਸਰ ਦੇ ਵਸਨੀਕਾ ਨੂੰ ਅੱਜ ਨੈਗਟਿਵ ਰਿਪੋਟ ਆਉਣ ਉਪਰੰਤ ਛੁੱਟੀ ਦੇ ਦਿੱਤੀ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀ ਨਰਾਇਣ ਨੇ ਦੱਸਿਆ ਕਿ ਇਨਾਂ ਦੋ ਮਰੀਜਾਂ ਨੂੰ ਛੁੱਟੀ ਦੇਣ ਤੋਂ ਬਾਅਦ ਹੁਣ ਕੋਵਿਡ ਹਸਪਤਾਲ ਵਿੱਚ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 60 ਰਹਿ ਗਈ ਹੈ। ਉਨਾਂ ਦੱਸਿਆ ਕਿ ਸਾਰੇ ਹੀ ਪਾਜ਼ਿਟਿਵ ਆਏ ਮਰੀਜਾਂ ਦੀ ਦੇਖ-ਭਾਲ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਕਰਮਚਾਰੀਆਂ ਵਲੋਂ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਸਾਰੇ ਹੀ ਮਰੀਜ ਤੰਦਰੁਸਤ ਹਨ ਅਤੇ ਖਾਣ-ਪੀਣ, ਰਹਿਣ, ਦਵਾਈ ਅਤੇ ਬਿਜਲੀ ਦੇ ਪ੍ਰਬੰਧ ਸਬੰਧੀ ਇਨਾਂ ਨੂੰ ਕੋਈ ਮੁਸ਼ਕਿਲ ਦਰਪੇਸ਼ ਨਹੀਂ ਆਉਣ ਦਿੱਤੀ ਜਾ ਰਹੀ। ਉਨਾਂ ਦੱਸਿਆ ਹੁਣ ਤੱਕ ਲਏ ਗਏ ਜ਼ਿਲੇ ਵਿਚ 1504 ਸੈਂਪਲਾਂ ਵਿਚੋਂ 1271 ਸੈਂਪਲ ਨੈਗਟਿਵ ਆਏ ਹਨ। ਉਨਾਂ ਦੱਸਿਆ ਕਿ ਹੁਣ ਕੁੱਲ 167 ਸੈਂਪਲਾਂ ਦੀ ਰਿਪੋਟ ਆਉਣੀ ਬਾਕੀ ਹੈ।