ਕੈਬਨਿਟ ਮੰਤਰੀ ਨੇ ਮਲੋਟ ਵਿਖੇ 4.82 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਵਾਟਰ ਵਰਕਸ ਦੀ ਨਵੀ ਟੈਂਕੀ ਦਾ ਨੀਂਹ ਪੱਥਰ ਰੱਖਿਆ
ਮਲੋਟ: ਮਲੋਟ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਦੇ ਵਾਰਡ ਨੰਬਰ 8 ਵਿੱਚ 4.82 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਵਾਟਰ ਵਰਕਸ ਦੀ ਨਵੀ ਟੈਂਕੀ ਦਾ ਨੀਹ ਪੱਥਰ ਰੱਖਿਆ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸੀਵਰੇਜ ਅਤੇ ਵਾਟਰ ਵਰਕਸ ਵਿਭਾਗ ਦੇ ਐੱਸ.ਡੀ.ਓ ਰਾਕੇਸ਼ ਮੋਹਨ ਮੱਕੜ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ 24 ਘੰਟੇ ਜਾਰੀ ਰੱਖਣ ਲਈ ਕੈਬਨਿਟ ਮੰਤਰੀ ਨੇ ਲਾਈਟ ਜਾਣ ਤੇ ਜਨਰੇਟਰ ਅਤੇ ਮੋਟਰਾਂ ਲਈ ਸਾਢੇ 4 ਕਰੋੜ ਰੁਪਏ ਵੀ ਪਾਸ ਕਰਵਾ ਦਿੱਤੇ ਹਨ। ਜਿਸ ਦੇ ਟੈਂਡਰ ਵੀ ਜਲਦੀ ਹੀ ਹੋ ਜਾਣਗੇ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਜਦੋਂ ਉਹ ਇਸ ਵਾਰਡ ਵਿੱਚ ਆਉਂਦੇ ਸਨ ਤਾਂ ਅਪਣੀਆਂ ਮੁੱਢਲੀਆਂ ਸਹੂਲਤਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਕਹਿੰਦੇ ਸਨ। ਜਿਸ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਪਹਿਲਾਂ 35 ਕਰੋੜ ਰੁਪਏ ਦੀ ਰਕਮ ਸਾਰੇ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ ਲਿਆਂਦੀ।
ਹੁਣ 5 ਕਰੋੜ ਰੁਪਏ ਦੀ ਰਕਮ ਇਸ ਨਾਲ ਵਾਰਡ ਨੰਬਰ 8 ਵਿੱਚ ਪੀਣ ਵਾਲੇ ਪਾਣੀ ਦੀ ਨਵੀ ਟੈਂਕੀ ਅਤੇ ਪਾਈਪਾਂ ਪਾ ਕੇ ਜਲਦੀ ਹੀ ਪੀਣਯੋਗ ਪਾਣੀ ਮਿਲੇਗਾ। ਇਸ ਮੌਕੇ ਉਹਨਾਂ ਨੇ ਮਲੋਟ ਦੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਅਖਬਾਰ ਵਿੱਚ ਛਪੀਆਂ ਖਬਰਾਂ ਵੀ ਵੇਖਦੀ ਹਾਂ ਕਿ ਮੇਰੇ ਖਿਲਾਫ ਕਿਸ ਨੇ ਲਿਖਿਆ ਹੈ ਉਹ ਖਿਲਾਫ ਨਹੀਂ ਹੁੰਦਾ ਉਲਟਾ ਉਹ ਜੋ ਕਿੱਧਰੇ ਅਣਦੇਖਿਆ ਹੋ ਜਾਦਾਂ ਹੈ। ਉਸ ਵੱਲ ਧਿਆਨ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਨਹੀ ਚਾਹੁੰਦੀ ਕਿ ਲੋਕ ਆਪਣੀਆਂ ਮੁੱਢਲੀਆਂ ਸਹੂਲਤਾਂ ਤੋ ਤਰਸਦੇ ਰਹਿਣ। ਡਾ. ਬਲਜੀਤ ਕੌਰ ਨੇ ਪਿੰਡ ਸ਼ੇਖੂ ਦੇ ਸਰਪੰਚ ਜਸਦੀਪ ਸਿੰਘ ਅਤੇ ਮੈਬਰਾਂ ਦਾ ਵਾਟਰ ਵਰਕਸ ਲਈ ਜ਼ਮੀਨ ਦਾਨ ਕਰਨ ਤੇ ਧੰਨਵਾਦ ਕਰਦਿਆਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਿਲ੍ਹਾ ਮੀਡੀਆ ਇੰਚਾਰਜ ਰਮੇਸ਼ ਅਰਨੀਵਾਲਾ, ਨਿੱਜੀ ਸਹਾਇਕ ਅਰਸ਼, ਵਾਟਰ ਵਰਕਸ ਦੇ ਐਕਸੀਅਨ ਬਲਜੀਤ ਸਿੰਘ, ਜੇ.ਈ ਹਰਜਿੰਦਰ ਸਿੰਘ, ਰਾਜਵੰਤ ਸਿੰਘ, ਕਾਰਜ ਸਾਧਕ ਅਫਸਰ ਜਗਸੀਰ ਸਿੰਘ ਤੋਂ ਇਲਾਵਾ ਆਪ ਪਾਰਟੀ ਦੇ ਸਮੂਹ ਆਹੁਦੇਦਾਰ ਅਤੇ ਵਰਕਰ ਸ਼ਾਮਿਲ ਸਨ। Author: Malout Live