ਮੁਫ਼ਤ ਬਿਜਲੀ ਦੇਣ ਦੇ ਨਾਂ ਤੇ ਪੰਜਾਬ ਦੇ ਲੋਕਾਂ ਨੂੰ ਬਣਾਇਆ ਬੇਵਕੂਫ-ਪ੍ਰੋ.ਰੁਪਿੰਦਰ ਕੌਰ ਰੂਬੀ

ਮਲੋਟ:- ਕਾਂਗਰਸ ਦੀ ਲੀਡਰ ਅਤੇ ਸਾਬਕਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਇਲੈਕਸ਼ਨਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ/ ਭਰਮਾਉਣ ਦੇ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਤੇ ਹੁਣ ਆਪ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਤੋਂ ਮੁਨਕਰ ਹੋ ਰਹੀ ਹੈ। ਇੱਥੋਂ ਤੱਕ ਕਿ ਲੋਕ ਹਿੱਤ ਵਿੱਚ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ। ਪਹਿਲਾਂ ਆਪ ਸਰਕਾਰ ਨੇ ਇਹ ਘੋਸ਼ਣਾ ਕੀਤੀ ਸੀ ਕਿ 300 ਯੂਨਿਟ ਪ੍ਰਤੀ ਮਹੀਨਾ SC,BC,Non SC,BPL ਸ਼੍ਰੇਣੀ, ਫਰੀਡਮ ਫਾਈਟਰ ਤੇ ਉਹਨਾਂ ਦੇ ਵਾਰਿਸਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਗੱਲ ਕੀਤੀ ਗਈ ਸੀ। ਪਰ ਹੁਣ ਆਪ ਸਰਕਾਰ ਆਪਣੇ ਵਾਅਦੇ ਤੋਂ ਮੁਨਕਰ ਹੁੰਦੀ ਹੋਈ ਕੁੱਝ ਅਜਿਹੀਆਂ ਸ਼ਰਤਾਂ ਲਗਾ ਰਹੀ ਹੈ, ਜਿਵੇਂ ਕਿ ਕੋਈ ਇਨਕਮ ਟੈਕਸ ਦੇਣ ਵਾਲਾ, ਕੋਈ ਸੁਵਿਧਾਜਨਕ ਅਹੁਦੇ ਤੇ ਨਾ ਹੋਏ, ਕੋਈ ਨੌਕਰੀ ਕਰਦਾ ਜਾਂ ਰਿਟਾਇਰ ਮੁਲਾਜ਼ਮ ਨਾ ਹੋਵੇ, ਕਿਸੇ ਪਰਿਵਾਰ ਵਿੱਚੋਂ ਡਾਕਟਰ, ਵਕੀਲ, ਇੰਜਨੀਅਰ ਨਾ ਹੋਵੇ ਤੇ ਐੱਸ.ਸੀ, ਬੀ.ਸੀ ਵਰਗ ਆਦਿ ਨੂੰ ਸਵੈ ਘੋਸ਼ਣਾ ਪੱਤਰ ਦੇਣਾ ਲਾਜ਼ਮੀ ਹੈ। ਪ੍ਰੋ. ਰੂਬੀ ਨੇ ਕਿਹਾ ਕਿ ਅਜਿਹੀਆਂ ਸ਼ਰਤਾਂ ਨਿਰਧਾਰਿਤ ਕਰਕੇ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ ਅਤੇ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਤੇ ਲੋਕਾਂ ਨਾਲ ਕੌਜਾ ਮਜ਼ਾਕ ਹੋਇਆ ਹੈ। ਸਰਕਾਰ ਹਰ ਪੱਖੋਂ ਫੇਲ ਹੋਈ ਜਾਪਦੀ ਹੈ।. Author: Malout Live