ਮਿਮਿਟ ਕਾਲਜ ਮਲੋਟ ਵੱਲੋਂ ਡੇਂਗੂ ਖਿਲਾਫ਼ ਕੱਢੀ ਗਈ ਜਾਗਰੂਕਤਾ ਰੈਲੀ

ਮਲੋਟ: ਮਿਮਿਟ ਕਾਲਜ ਮਲੋਟ ਵੱਲੋਂ ਡੇਂਗੂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਇਹ ਜਾਗਰੂਕਤਾ ਰੈਲੀ ਮਿਮਿਟ ਕਾਲਜ ਤੋਂ ਪੁੱਡਾ ਕਲੋਨੀ ਤੱਕ ਪੁੱਡਾ ਕਲੋਨੀ ਤੋਂ ਵਾਪਸੀ ਮਿਮਿਟ ਕਾਲਜ ਤੱਕ ਕੱਢੀ ਗਈ। ਇਸ ਦੌਰਾਨ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਡੀਨ ਸਟੂਡੈਂਟ ਵੈੱਲਫ਼ੇਅਰ ਤੋਂ ਡਾ. ਇਕਬਾਲ ਸਿੰਘ ਬਰਾੜ, CTO-3PB Naval Unit NCC Bathinda ਤੋਂ ਡਾ. ਅਜੈ ਸਮਿਆਲ, CTO-6PB ਲੜਕੀਆਂ BN NCC ਤੋਂ ਈ.ਆਰ ਦੀਪਿਕਾ ਜੈਨ ਅਤੇ ਕਲਰਕ NCC ਸ਼੍ਰੀ ਪ੍ਰੇਮਲਤਾ

ਦੇ ਸਹਿਯੋਗ ਨਾਲ ਵਿਦਿਆਰਥੀਆਂ ਵੱਲੋਂ ਕਲੋਨੀ ਵਾਸੀਆਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਗਿਆ। ਉਹਨਾਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਜਿਨ੍ਹਾਂ ਸੰਭਵ ਹੋਵੇ ਪਾਣੀ ਨੂੰ ਆਪਣੇ ਆਲੇ-ਦੁਆਲੇ ਇੱਕਠਾ ਹੀ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਉਹਨਾਂ ਵੱਲੋਂ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਜਿਵੇਂ ਖ਼ਾਲੀ ਭਾਂਡੇ, ਗਮਲੇ, ਟਾਇਰ ਅਤੇ ਕੂਲਰ ਆਦਿ ਵਿੱਚ ਪਾਣੀ ਜਮ੍ਹਾਂ ਹੋਣ ਤੋਂ ਰੋਕਣ ਲਈ ਉਤਸ਼ਾਹਿਤ ਕੀਤਾ ਗਿਆ। ਉਹਨਾਂ ਕਿਹਾ ਕਿ ਕੂਲਰਾਂ ਅਤੇ ਗਮਲਿਆਂ 'ਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕੀਤਾ ਜਾਵੇ। Author: Malout Live