5 ਮਹੀਨਿਆਂ ਤੋਂ ਤਨਖ਼ਾਹ ਦੀ ਅਦਾਇਗੀ ਨਾ ਹੋਣ ਕਾਰਨ ਜੰਗਲਾਤ ਵਿਭਾਗ ਦੇ ਮੁਲਾਜ਼ਮਾ ਵੱਲੋਂ ਲਗਾਇਆ ਗਿਆ ਧਰਨਾ

ਮਲੋਟ: ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਬੀਤੇ ਦਿਨੀਂ ਜੰਗਲਾਤ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ, ਰੇਂਜ ਪ੍ਰਧਾਨ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਜੰਗਲਾਤ ਵਿਭਾਗ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ ਅਤੇ ਮੁਲਾਜ਼ਮਾਂ ਵੱਲੋਂ ਸਰਕਾਰ ਦਾ ਪਿੱਟ-ਸਿਆਪਾ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਜਮਾਨੇ ਵਿੱਚ ਬਿਨ੍ਹਾਂ ਤਨਖ਼ਾਹ ਤੋਂ ਇੱਕ ਗਰੀਬ ਪਰਿਵਾਰ ਦੇ ਘਰ ਦਾ ਗੁਜਾਰਾ ਕਿਵੇਂ ਹੋ ਸਕਦਾ ਹੈ।

ਉਹਨਾਂ ਕਿਹਾ ਕਿ ਤਨਖ਼ਾਹ ਤੋ ਇਲਾਵਾ ਹੋਰ ਕਈ ਹੱਕੀ ਮੰਗਾਂ ਹਨ, ਜਿੰਨ੍ਹਾਂ ਦਾ ਵਿਭਾਗ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਸ ਦੌਰਾਨ ਜੰਗਲਾਤ ਵਰਕਰ ਯੂਨੀਅਨ ਨੇ ਫੈਸਲਾ ਕੀਤਾ ਕਿ ਜਿੰਨ੍ਹਾ ਚਿਰ ਤਨਖ਼ਾਹਾਂ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਚਿਰ ਧਰਨਾ ਜਾਰੀ ਰਹੇਗਾ। ਇਸ ਮੌਕੇ ਜਗਮੀਤ ਸਿੰਘ, ਸੁਖਦੀਪ ਸਿੰਘ, ਮੋਹਣ ਲਾਲ, ਬਲਕਰਨ, ਸਰਬਣ ਰਾਮ, ਰਾਮ ਸਰੂਪ, ਲਾਲਾ ਰਾਮ, ਬਲਵੰਤ ਸਿੰਘ, ਮਿੰਦਾ ਸਿੰਘ, ਗੁਰਮੇਜ ਸਿੰਘ, ਹੇਤ ਰਾਮ, ਰਾਮ ਪ੍ਰਤਾਪ, ਪ੍ਰਿਤਪਾਲ ਸਿੰਘ ਹਾਜ਼ਿਰ ਸਨ। Author: Malout Live