ਗਿੱਦੜਬਾਹਾ ‘ਚ ਵਿਆਹ ਵਿੱਚ ਗਾਣਾ ਚਲਾਉਣ ਨੂੰ ਲੈ ਕੇ ਹੋਈ ਲੜਾਈ, ਭੰਨ ਦਿੱਤੀਆਂ ਗੱਡੀਆਂ, ਮੋਟਰਸਾਇਕਲ ਅਤੇ ਘਰ ਦਾ ਸਮਾਨ

ਗਿੱਦੜਬਾਹਾ ਦੇ ਪਿੰਡ ਅਬਲੂ ਕੋਟਲੀ ਵਿੱਚ ਇੱਕ ਬਹੁਤ ਕਥਿਤ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਆਹ ਦੇ ਸਮਾਗਮ ਵਿੱਚ ਡੀ.ਜੇ ਤੇ ਗੀਤ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਹੋ ਗਈ, ਜਿਸ ਨੇ ਬਹੁਤ ਹੀ ਭਿਆਨਕ ਰੂਪ ਲੈ ਲਿਆ।

ਮਲੋਟ (ਸ਼੍ਰੀ ਮੁਕਤਸਰ ਸਹਿਬ) : ਗਿੱਦੜਬਾਹਾ ਦੇ ਪਿੰਡ ਅਬਲੂ ਕੋਟਲੀ ਵਿੱਚ ਇੱਕ ਬਹੁਤ ਕਥਿਤ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਆਹ ਦੇ ਸਮਾਗਮ ਵਿੱਚ ਡੀ.ਜੇ ਤੇ ਗੀਤ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਹੋ ਗਈ, ਜਿਸ ਨੇ ਬਹੁਤ ਹੀ ਭਿਆਨਕ ਰੂਪ ਲੈ ਲਿਆ। ਇਸ ਵਿੱਚ ਇੱਕ ਧਿਰ ਨੇ ਵਿਆਹ ਵਾਲੇ ਘਰ ਵਿੱਚ ਕੁੱਝ ਅਣਪਛਾਤਿਆਂ ਨੂੰ ਬੁਲਾ ਕੇ ਘਰ ਦਾ ਸਾਰਾ ਸਮਾਨ, ਟੈਂਟ ਦਾ ਸਮਾਨ, ਗੱਡੀਆਂ, ਮੋਟਰਸਾਇਕਲ ਤੋੜ ਦਿੱਤਾ ਅਤੇ ਹੋਰ ਵੀ ਬਹੁਤ ਸਾਰਾ ਨੁਕਸਾਨ ਕਰ ਦਿੱਤਾ ਹੈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਮੈਂਬਰ ਵੀ ਕਾਫੀ ਜਖਮੀ ਹੈ ਗਿਆ ਹੈ, ਜਿਸ ਨੂੰ ਫਰੀਦਕੋਟ ਹਸਪਤਾਲ ਵਿਖੇ ਦਾਖਲ ਕੀਤਾ ਗਿਆ ਹੈ। ਦੂਸਰਾ ਪਾਸੇ ਥਾਣਾ ਕੋਟਭਾਈ ਦੇ ਥਾਣਾ ਮੁੱਖੀ ਮੈਡਮ ਦੀਪਿਕ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

Author : Malout Live