ਪੰਜਾਬ 'ਚ ਅਪਣੀ ਮਨਪਸੰਦ ਜਗ੍ਹਾ 'ਤੇ ਤਬਾਦਲਾ ਕਰਵਾ ਸਕਣਗੇ ਅਧਿਆਪਕ

ਮਲੋਟ (ਪੰਜਾਬ): ਪੰਜਾਬ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਆਪਣੇ ਮਨਪਸੰਦ ਦੇ ਸਟੇਸ਼ਨ 'ਤੇ ਤਬਾਦਲੇ ਲਈ ਅਪਲਾਈ ਕਰਨ ਲਈ ਕਿਹਾ ਹੈ। ਇਹ ਅਰਜ਼ੀ ਪੰਜਾਬ ਪੋਰਟਲ 'ਤੇ 17 ਮਈ ਤੋਂ 19 ਮਈ ਤੱਕ ਹੀ ਦਿੱਤੀ ਜਾ ਸਕਦੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਉਹ ਜ਼ਿਲ੍ਹੇ ਵਿੱਚ ਸਿਰਫ਼ ਖਾਲੀ ਸਟੇਸ਼ਨ ਨੂੰ ਹੀ ਆਪਣੇ ਬਦਲ ਵਜੋਂ ਚੁਣ ਸਕਦੇ ਹਨ।ਪੰਜਾਬ ਸਿੱਖਿਆ ਵਿਭਾਗ ਨੇ ਦੱਸਿਆ ਕਿ ਅਧਿਆਪਕ ਪੰਜਾਬ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਟ੍ਰਾਂਸਫਰ ਵਿੱਚ ਸਟੇਸ਼ਨ ਚੋਣ ਲਿੰਕ ਦਿਖਾਈ ਦੇਵੇਗਾ। ਜ਼ਿਲ੍ਹੇ ਵਿੱਚ ਖਾਲੀ ਪਏ ਸਟੇਸ਼ਨਾਂ ਦੀ ਸੂਚੀ ਵਿਭਾਗ ਦੀ ਵੈੱਬਸਾਈਟ ssapunjab.org 'ਤੇ ਉਪਲੱਬਧ ਹੈ।

ਜਿਹੜੇ ਅਧਿਆਪਕ ਤੇ ਕਰਮਚਾਰੀ ਤਬਾਦਲੇ ਵਿੱਚ ਸਫਲ ਹੋਣਗੇ, ਉਨ੍ਹਾਂ ਲਈ ਨਵੇਂ ਸਟੇਸ਼ਨ 'ਤੇ ਜੁਆਇਨ ਕਰਨਾ ਲਾਜ਼ਮੀ ਹੋਵੇਗਾ। ਇੱਕ ਵਾਰ ਟ੍ਰਾਂਸਫਰ ਹੋਣ ਤੋਂ ਬਾਅਦ, ਇਸ ਨੂੰ ਕਿਸੇ ਵੀ ਹਾਲਤ ਵਿੱਚ ਰੱਦ ਨਹੀਂ ਕੀਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਜੇ ਕਿਸੇ ਵੀ ਅਧਿਆਪਕ, ਕੰਪਿਊਟਰ ਫੈਕਲਟੀ, ਕਰਮਚਾਰੀ ਨੂੰ ਬਦਲੀ ਲਈ ਆਨਲਾਈਨ ਸਟੇਸ਼ਨ ਦੀ ਚੋਣ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਐਮਆਈਐਸ ਕੋਆਰਡੀਨੇਟਰ ਦੀ ਮਦਦ ਲੈ ਸਕਦੇ ਹਨ। ਉਨ੍ਹਾਂ ਦੇ ਫ਼ੋਨ ਨੰਬਰਾਂ ਦੀ ਸੂਚੀ epunjabschool ਪੋਰਟਲ 'ਤੇ ਉਪਲੱਬਧ ਹੈ। Author: Malout Live