ਜਿਲ੍ਹਾ ਟਾਸਕਫੋਰਸ (ਇਮੂਨਾਇਜ਼ੇਸ਼ਨ) ਕਮੇਟੀ ਵੱਲੋਂ HPV Vaccination ਸਬੰਧੀ ਕੀਤੀ ਗਈ ਮੀਟਿੰਗ

ਜਿਲ੍ਹਾ ਟਾਸਕਫੋਰਸ (ਇੰਮੂਨਾਇਜ਼ੇਸ਼ਨ) ਕਮੇਟੀ ਦੀ HPV Vaccination ਸਬੰਧੀ ਆਨਲਾਇਨ ਮੀਟਿੰਗ ਕੀਤੀ ਗਈ। ਇਸ ਵਿੱਚ ਸਮੂਹ ਐੱਸ.ਐਮ.ਓ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਅਤੇ ਨੁਮਾਇੰਦਿਆਂ, ਆਈ ਐਮ.ਏ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਅਤੇ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਇੰਮੂਨਾਇਜੇਸ਼ਨ ਸਟਾਫ ਨੇ ਭਾਗ ਲਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਾਨਯੋਗ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਸੁਨੀਲ ਬਾਂਸਲ ਜੀ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕਫੋਰਸ (ਇੰਮੂਨਾਇਜ਼ੇਸ਼ਨ) ਕਮੇਟੀ ਦੀ HPV Vaccination ਸਬੰਧੀ ਆਨਲਾਇਨ ਮੀਟਿੰਗ ਕੀਤੀ ਗਈ। ਇਸ ਵਿੱਚ ਸਮੂਹ ਐੱਸ.ਐਮ.ਓ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਅਤੇ ਨੁਮਾਇੰਦਿਆਂ, ਆਈ ਐਮ.ਏ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਅਤੇ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਇੰਮੂਨਾਇਜੇਸ਼ਨ ਸਟਾਫ ਨੇ ਭਾਗ ਲਿਆ। ਇਸ ਮੀਟਿੰਗ ਦੌਰਾਨ ਡਾ. ਸੁਨੀਲ ਬਾਂਸਲ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਜੀ ਵੱਲੋਂ ਦੱਸਿਆ ਗਿਆ ਕਿ ਸਰਵਾਇਕਲ ਕੈਂਸਰ ਦੀ ਰੋਕਥਾਮ ਲਈ ਭਾਰਤ ਸਰਕਾਰ ਵੱਲੋਂ ਐਚ.ਪੀ.ਵੀ ਵੈਕਸੀਨ ਲਾਂਚ ਕੀਤੀ ਜਾ ਰਹੀ ਹੈ, ਜਿਸ ਸਬੰਧ ਵਿੱਚ 90 ਦਿਨਾਂ ਦੇ ਕੰਪੇਨ ਦੀ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਮਿਤੀ 28/02/2026 ਨੂੰ ਸਵੇਰੇ 11:30 ਵਜੇ ਅਜਮੇਰ ਰਾਜਸਥਾਨ ਤੋਂ ਹੋਵੇਗੀ ਜਿਸ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਇਸ ਸਮੇਂ ਡਾ. ਹਰਕੀਰਤਨ ਸਿੰਘ ਜਿਲ੍ਹਾ ਟੀਕਾਕਰਨ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਮੈਂਬਰਜ ਨੂੰ ਜਾਣਕਾਰੀ ਦਿੱਤੀ ਗਈ ਕਿ ਐਚ.ਪੀ ਵੀ ਵੈਕਸੀਨ ਸਰਵਾਇਕਲ ਕੈਂਸਰ ਦੀ ਰੋਕਥਾਮ ਲਈ ਲਾਂਚ ਕੀਤੀ ਜਾ ਰਹੀ ਹੈ ਜੋ ਕਿ ਦੇਸ਼ ਦੀਆਂ ਔਰਤਾਂ ਵਿੱਚ ਦੂਸਰਾ ਮੁੱਖ ਕੈਂਸਰ ਹੈ।

ਉਹਨਾਂ ਕਿਹਾ ਕਿ ਇਹ ਵੈਕਸੀਨ ਉਹਨਾਂ ਲੜਕੀਆਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੀ ਉਮਰ 14 ਸਾਲ ਦੀ ਹੋ ਗਈ ਹੈ ਪਰ ਉਹਨਾਂ ਨੇ ਆਪਣਾ 15ਵਾਂ ਜਨਮ ਦਿਨ ਨਹੀਂ ਮਨਾਇਆ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਲਈ Gardasil 4 ਵੈਕਸੀਨ ਵਰਤੀ ਜਾਵੇਗੀ, ਜਿਸ ਦੀ Single Dose ਹੀ ਲਗਾਈ ਜਾਵੇਗੀ। ਇਸ ਮੌਕੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਨੂੰ ਕੰਪੇਨ ਸਫਲ ਬਣਾਉਣ ਲਈ ਲੋੜੀਂਦੇ ਉਪਰਾਲੇ ਕਰਨ ਸਬੰਧੀ ਹਦਾਇਤ ਕੀਤੀ ਗਈ। ਡਾ. ਹਰਕੀਰਤਨ ਸਿੰਘ ਜਿਲ੍ਹਾ ਟੀਕਾਕਰਨ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ, ਪ੍ਰਾਇਮਰੀ ਅਤੇ ਸੈਕੰਡਰੀ ਨੂੰ ਅਪੀਲ ਕੀਤੀ ਗਈ ਕਿ ਕੰਪੇਨ ਨੂੰ ਸਫਲ ਬਣਾਉਣ ਲਈ ਪੀ.ਟੀ.ਐਮ ਵਾਲੇ ਦਿਨ ਬੱਚਿਆਂ ਦੇ ਮਾਪਿਆਂ ਨੂੰ ਵੈਕਸੀਨ ਦੀ ਮੱਹਤਤਾ ਬਾਰੇ ਜਾਣੂੰ ਕਰਵਾਉਦੇ ਹੋਏ ਮਾਪਿਆਂ ਨੂੰ ਲੜਕੀਆਂ ਦਾ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਜਿਲ੍ਹਾ ਪ੍ਰੋਗਰਾਮ ਅਫ਼ਸਰ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਮੁੱਖੀ ਨੂੰ ਅਪੀਲ ਕੀਤੀ ਗਈ ਕਿ ਆਂਗਣਵਾੜੀ ਵਰਕਰਾਂ ਵੱਲੋਂ ਸਿਹਤ ਵਿਭਾਗ ਨੂੰ ਕੰਪੇਨ ਵਿੱਚ ਅਤੇ ਲੜਕੀਆਂ ਨੂੰ ਵੈਕਸੀਨੇਸ਼ਨ ਸਾਈਟ ਤੇ ਪਹੁੰਚ ਕਰਨ ਵਿੱਚ ਪੂਰਾ ਸਹਿਯੋਗ ਦੇਣ ਲਈ ਹਦਾਇਤ ਕਰਨ। ਵੱਖ-ਵੱਖ ਵਿਭਾਗਾਂ ਦੇ ਜੁਆਇੰਨ ਹੋਏ ਮੁੱਖੀਆਂ ਅਤੇ ਨੁਮਾਇੰਦਿਆਂ ਅਤੇ ਪ੍ਰੈਜੀਡੈਂਟ ਆਈ.ਐਮ.ਏ ਨੂੰ ਇਸ ਕੰਪੇਨ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਗਈ ਅਤੇ ਜਾਣੂੰ ਕਰਵਾਇਆ ਗਿਆ ਕਿ 90 ਦਿਨਾ ਦੀ ਕੰਪੇਨ ਦੌਰਾਨ ਇਹ ਵੈਕਸੀਨ ਜਿਲ੍ਹੇ ਦੀਆਂ 7 ਵੈਕਸੀਨੇਸ਼ਨ ਸਾਈਟਸ ਤੇ ਲਗਾਈ ਜਾਵੇਗੀ। ਮੀਟਿੰਗ ਵਿੱਚ ਹਾਜ਼ਿਰ ਹੋਏ ਮੈਂਬਰ ਸਾਹਿਬਾਨਾਂ ਨੂੰ ਧੰਨਵਾਦ ਕਰਨ ਉਪਰੰਤ ਮੀਟਿੰਗ ਨੂੰ ਸਮਾਪਤ ਕੀਤਾ ਗਿਆ।

Author : Malout Live