ਅੱਜ ਦੇ ਦਿਨ ਲਈ ਬਿਜਲੀ ਬੰਦ ਸੰਬੰਧੀ ਆਈ ਨਵੀਂ ਅਪਡੇਟ

ਮਲੋਟ: ਬੀਤੇ ਦਿਨੀਂ 66 ਕੇ.ਵੀ ਗਰਿੱਡ ਦੀ ਜ਼ਰੂਰੀ ਮੈਨਟੀਨੈਂਸ ਅਤੇ ਸ਼੍ਰੀ ਗਰੂ ਰਵਿਦਾਸ ਨਗਰ ਵਿੱਚ ਨਵਾਂ ਫੀਡਰ ਚਾਲੂ ਕਰਨ ਲਈ ਅੱਜ ਦੇ ਦਿਨ ਸੰਬੰਧੀ ਬਿਜਲੀ ਬੰਦ ਦੀ ਨਿਊਜ਼ ਦਿੱਤੀ ਗਈ ਸੀ। ਜਿਸ ਸੰਬੰਧੀ ਇੰਜ. ਬਲਦੇਵ ਸਿੰਘ ਸਹਾਇਕ ਇੰਜਨੀਅਰ ਸ਼ਹਿਰੀ

ਉਪ-ਮੰਡਲ ਮਲੋਟ ਨੇ ਮਲੋਟ ਲਾਈਵ ਨਾਲ ਹੋਈ ਵਿਸ਼ੇਸ਼ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕੰਮ ਮਿੱਥੇ ਸਮੇਂ ਅੰਦਰ ਪੂਰਾ ਨਾ ਹੋਣ ਕਾਰਨ ਦੀ ਸੰਭਾਵਨਾ ਕਰਕੇ ਹੁਣ ਇਹ ਕੰਮ ਕੁੱਝ ਸਮੇਂ ਲਈ ਅੱਗੇ ਕਰ ਦਿੱਤਾ ਗਿਆ ਹੈ।] Author: Malout Live