ਟੀ.ਬੀ ਕੰਟਰੋਲ ਪ੍ਰੋਗਰਾਮ ਸੰਬੰਧੀ ਮੀਟਿੰਗ ਦਾ ਆਯੋਜਨ, 2025 ਤੱਕ ਪੰਜਾਬ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਕੀਤਾ ਜਾਵੇਗਾ ਟੀ.ਬੀ ਮੁਕਤ- ਡਿਪਟੀ ਕਮਿਸ਼ਨਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ ਅਤੇ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਸੰਬੰਧ ਵਿੱਚ ਟੀ.ਬੀ ਮੁਕਤ ਅਭਿਆਨ ਤਹਿਤ ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਪੱਧਰੀ ਟੀ.ਬੀ. ਫੋਰਮ ਕਮੇਟੀ ਦੀ ਮੀਟਿੰਗ ਕੀਤੀ ਗਈ। ਸਿਹਤ ਵਿਭਾਗ ਵੱਲੋਂ ਫੀਲਡ ਸਟਾਫ ਰਾਹੀਂ ਟੀ.ਬੀ ਦੇ ਮਰੀਜ਼ਾਂ ਦੀ ਜਲਦੀ ਪਹਿਚਾਣ ਕਰਕੇ ਇਲਾਜ ਕਰਨ ਲਈ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਟੀ.ਬੀ ਦੀ ਜਲਦੀ ਪਹਿਚਾਣ ਹੋਣ ਨਾਲ ਇਸ ਦਾ ਇਲਾਜ ਪੂਰਨ ਤੌਰ ’ਤੇ ਸੰਭਵ ਹੈ ਅਤੇ ਪ੍ਰਭਾਵਿਤ ਮਰੀਜਾਂ ਤੋਂ ਆਮ ਲੋਕਾਂ ਤੱਕ ਇਸ ਬਿਮਾਰੀ ਦੇ ਫੈਲਣ ਦਾ ਖਦਸ਼ਾ ਘੱਟ ਜਾਂਦਾ ਹੈ ਅਤੇ ਜੇਕਰ ਟੀ.ਬੀ. ਦੇ ਮਰੀਜ ਆਪਣਾ ਇਲਾਜ ਸ਼ੁਰੂ ਨਾ ਕਰੇ ਤਾਂ ਹੋਰ ਬਹੁਤ ਲੋਕਾਂ ਨੂੰ ਇਹ ਬਿਮਾਰੀ ਫੈਲਾ ਸਕਦਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਟੀ.ਬੀ. ਦੇ ਲੱਛਣ ਜਿਵੇਂ ਕਿ ਦੋ ਹਫਤਿਆਂ ਤੋਂ ਖਾਂਸੀ ਹੋਣਾ ਜਾਂ ਸ਼ਾਮ ਦੇ ਵੇਲੇ ਲਗਾਤਾਰ ਬੁਖਾਰ ਹੋਣਾ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ ਤੋਂ ਟੀ.ਬੀ. ਦੀ ਜਾਂਚ ਜਰੂਰ ਕਰਵਾਉਣ ਜੋ ਕਿ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੁਫਤ ਉਪਲੱਬਧ ਹੈ। ਸਰਕਾਰ ਵੱਲੋਂ ਪਹਿਲਾਂ ਹੀ ਟੀ.ਬੀ ਦੇ ਮਰੀਜਾਂ ਨੂੰ ਮੁਫਤ ਦਵਾਈ ਦੇਣ ਦੇ ਨਾਲ ਨਾਲ 500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾ ਸਮੂਹ ਸਟਾਫ, ਆਈ.ਐੱਮ.ਏ. ਦੇ ਮੈਂਬਰਾਂ, ਸਮਾਜ ਸੇਵੀ ਸੰਸਥਾਵਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਲੋਕਾਂ ਨਾਲ ਸੰਪਰਕ ਕਰਕੇ “ਨਿਕਸ਼ੈ ਮਿੱਤਰਾ ਪ੍ਰੋਗਰਾਮ” ਜੁਆਇੰਨ ਕਰਨ ਲਈ ਪ੍ਰੇਰਿਤ ਕਰਨ। ਚਾਹਵਾਨ ਵਿਅਕਤੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੀ ਹਰਭਗਵਾਨ ਸਿੰਘ ਟੀ.ਬੀ. ਸੁਪਰਵਾਇਜ਼ਰ ਮੋਬਾਇਲ ਨੰ. 81460-76200 ’ਤੇ ਜਾਂ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਨਾਲ ਮੋਬਾਇਲ ਨੰ. 98886-50100 ’ਤੇ ਸੰਪਰਕ ਕੀਤਾ ਜਾ ਸਕਦਾ ਹੈ। Author: Malout Live