ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਦਾ ਨਾਇਬ ਕੋਰਟ (ਪੀਐਚਜੀ) ਪੀ.ਸੀ ਸ਼ਰਨਜੀਤ ਸਿੰਘ ਅਦਾਲਤ ਵਿੱਚੋਂ ਜਮਾਨਤ ਬਾਰੇ ਜਾਣਕਾਰੀ ਦੇਣ ਬਦਲੇ 4000/-ਰੁਪਏ ਰਿਸ਼ਵਤ ਹਾਸਿਲ ਕਰਦਾ ਰੰਗੇ ਹੱਥੀ ਗ੍ਰਿਫਤਾਰ

ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ ਪੀਐਚਜੀ,ਪੀ ਸੀ ਸ਼ਰਨਜੀਤ ਸਿੰਘ ਮਾਣਯੋਗ ਅਦਾਲਤ ਵਿੱਚੋਂ ਜਮਾਨਤ ਬਾਰੇ ਜਾਣਕਾਰੀ ਦੇਣ ਬਦਲੇ 4000/-ਰੁਪਏ ਰਿਸ਼ਵਤ ਹਾਸਿਲ ਕਰਦਾ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਬੀਤੀ ਰਾਤ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਮੁਕੱਦਮੇ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ ਪੀਐਚਜੀ,ਪੀ ਸੀ ਸ਼ਰਨਜੀਤ ਸਿੰਘ ਮਾਣਯੋਗ ਅਦਾਲਤ ਵਿੱਚੋਂ ਜਮਾਨਤ ਬਾਰੇ ਜਾਣਕਾਰੀ ਦੇਣ ਬਦਲੇ 4000/-ਰੁਪਏ ਰਿਸ਼ਵਤ ਹਾਸਿਲ ਕਰਦਾ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀਐਚਜੀ,ਪੀ ਸੀ) ਸ਼ਰਨਜੀਤ ਸਿੰਘ ਨੂੰ ਸ਼੍ਰੀਮਤੀ ਬਬਲੀ ਪਤਨੀ ਮਹਿਤਾ ਰਾਮ ਵਾਸੀ ਗਾਂਧੀ ਨਗਰ ਹਾਲ ਅਬਾਦ ਚਰਚ ਵਾਲੀ ਗਲੀ, ਨੇੜੇ ਲਿਟਲ ਫਲਾਵਰ ਸਕੂਲ, ਬੂੜਾ ਗੁਜਰ ਰੋਡ, ਸ੍ਰੀ ਮੁਕਤਸਰ ਸਾਹਿਬ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਯੁਨਿਟ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਮੁਕੱਦਮਾ ਨੰਬਰ 04 ਮਿਤੀ 12-02-2026 ਅ/ਧ 7 ਪੀਸੀ ਐਕਟ 1988 ਐਜ ਅਮੈਡਿਡ ਬਾਏ ਪੀ.ਸੀ (ਅਮੈਡਮੈਂਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦਰਜ ਕਰਕੇ ਜਾਲ ਵਿਛਾਇਆ ਅਤੇ ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ ਪੀਐਚਜੀ ਸ਼ਰਨਜੀਤ ਸਿੰਘ ਪੀਸੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਪਾਸੋਂ 4,000/-ਰੁਪਏ ਦੀ ਰਿਸ਼ਵਤ ਲੈਂਦੇ ਹੋਏ ਨੂੰ ਬੀਤੀ ਰਾਤ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਮੁਕੱਦਮੇ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Author : Malout Live