15 ਫਰਵਰੀ ਨੂੰ ਮਹਾਰਾਜਾ ਅਗਰਸੇਨ ਚੌਂਕ ਮਲੋਟ ਵਿਖੇ ਕਰਵਾਇਆ ਜਾਵੇਗਾ ਮਹਾਂਸ਼ਿਵਰਾਤਰੀ ਦੇ ਮੌਕੇ ਤੇ ਵਿਸ਼ਾਲ ਚੌਂਕੀ ਅਤੇ ਭੰਡਾਰਾ
ਮਹਾਸ਼ਿਵਰਾਤਰੀ ਦੇ ਮੌਕੇ ਤੇ ਵਿਸ਼ਾਲ ਚੌਂਕੀ ਅਤੇ ਭੰਡਾਰਾ 15 ਫਰਵਰੀ, 2026 ਦਿਨ ਐਤਵਾਰ ਰਾਤ 8:00 ਵਜੇ ਤੋਂ ਪ੍ਰਭੂ ਇੱਛਾ ਤੱਕ ਮਹਾਰਾਜਾ ਅਗਰਸੇਨ ਚੌਂਕ ਮਲੋਟ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ਿਵ ਭਗਤਾਂ ਨੂੰ ਇਸ ਸ਼ੁੱਭ ਅਵਸਰ ਤੇ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ।
ਮਲੋਟ : ਮਹਾਸ਼ਿਵਰਾਤਰੀ ਦੇ ਮੌਕੇ ਤੇ ਵਿਸ਼ਾਲ ਚੌਂਕੀ ਅਤੇ ਭੰਡਾਰਾ 15 ਫਰਵਰੀ, 2026 ਦਿਨ ਐਤਵਾਰ ਰਾਤ 8:00 ਵਜੇ ਤੋਂ ਪ੍ਰਭੂ ਇੱਛਾ ਤੱਕ ਮਹਾਰਾਜਾ ਅਗਰਸੇਨ ਚੌਂਕ ਮਲੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਡਾ. ਬਲਜੀਤ ਕੌਰ (ਕੈਬਨਿਟ ਮੰਤਰੀ ਪੰਜਾਬ), ਬਾਬਾ ਰੁਲਦੂ ਰਾਮ ਜੀ (ਅਗਰਵਾਲ ਪੀਰਖਾਨਾ ਟਰੱਸਟ, ਮਲੋਟ), ਬਾਬਾ ਵਿਕਾਸ ਬਾਂਸਲ ਜੀ ਮਲੋਟ ਵਾਲੇ, ਬਾਬਾ ਸੰਦੀਪ ਪਾਰਿਕ ਜਿਊਰੀ ਜੀ (ਸੰਚਾਲਕ ਮਹਾਂਵੀਰ ਗਊਸ਼ਾਲਾ ਮਲੋਟ) ਪੂਜਨੀਕ ਸ਼੍ਰੀ ਸੁਸ਼੍ਰੀ ਵਾਂਦ ਦੇਵਾ ਜੀ, (ਜੈ ਜਵਾਲਾ ਜੋਤੀ ਮੰਦਿਰ, ਮਲੋਟ) ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।
ਇਸ ਦੌਰਾਨ ਰਾਜ ਸਾਗਰ ਐਂਡ ਪਾਰਟੀ ਮਲੋਟ ਵਾਲੇ ਭਜਨ ਗੁਣਗਾਨ ਕਰਨਗੇ। ਇਸ ਵਿਸ਼ਾਲ ਚੌਂਕੀ ਦੇ ਆਯੋਜਕ ਅਗਰਵਾਲ ਪੀਰਖਾਨਾ ਲੰਗਰ ਕਮੇਟੀ ਮਲੋਟ, ਅਗਰਵਾਲ ਪੀਰਖਾਨਾ ਟਰੱਸਟ (ਰਜਿ.) ਮਲੋਟ, ਅਗਰਵਾਲ ਸਭਾ ਮਲੋਟ, ਯੂਥ ਅਗਰਵਾਲ ਸਭਾ ਮਲੋਟ, ਯੂਥ ਅਗਰਵਾਲ ਸਭਾ ਸ਼੍ਰੀ ਮੁਕਤਸਰ ਸਾਹਿਬ, ਕ੍ਰਿਸ਼ਨਾ ਮੰਦਿਰ ਪ੍ਰਬੰਧਕ ਕਮੇਟੀ ਮਲੋਟ ਹਨ। ਸ਼ਿਵ ਭਗਤਾਂ ਨੂੰ ਇਸ ਸ਼ੁੱਭ ਅਵਸਰ ਤੇ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ।
Author : Malout Live



