ਇਲੈਕਟ੍ਰਾਨਿਕ ਯੂਨੀਅਨ ਮਲੋਟ ਵੱਲੋਂ ਵਿਸ਼ੂ ਛਾਬੜਾ ਦੇ ਇਲਾਜ ਲਈ 26,000 ਰੁਪਏ ਦੀ ਸਹਾਇਤਾ
ਵਿਸ਼ੂ ਛਾਬੜਾ ਦੇ ਲੀਵਰ ਟ੍ਰਾਂਸਪਲਾਂਟ ਲਈ ਚੱਲ ਰਹੀ ਸਹਾਇਤਾ ਮੁਹਿੰਮ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਇਲੈਕਟ੍ਰਾਨਿਕ ਯੂਨੀਅਨ ਮਲੋਟ ਵੱਲੋਂ 26,000 ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ।
ਮਲੋਟ : ਵਿਸ਼ੂ ਛਾਬੜਾ ਦੇ ਲੀਵਰ ਟ੍ਰਾਂਸਪਲਾਂਟ ਲਈ ਚੱਲ ਰਹੀ ਸਹਾਇਤਾ ਮੁਹਿੰਮ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਇਲੈਕਟ੍ਰਾਨਿਕ ਯੂਨੀਅਨ ਮਲੋਟ ਵੱਲੋਂ 26,000 ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਸ਼੍ਰੀ ਪ੍ਰਮੋਦ ਮਹਾਸ਼ਾ, ਪ੍ਰਧਾਨ ਸ਼੍ਰੀ ਹੈਪੀ ਡਾਵਰ, ਉਪ-ਪ੍ਰਧਾਨ ਸ਼੍ਰੀ ਰਾਜੂ ਧੂੜੀਆ, ਸਕੱਤਰ ਸ਼੍ਰੀ ਓਮ ਪ੍ਰਕਾਸ਼ ਨਰੂਲਾ, ਜੁਆਇੰਟ ਸਕੱਤਰ ਸ਼੍ਰੀ ਮੋਂਟੀ ਕਥੂਰੀਆ ਅਤੇ ਕੈਸ਼ੀਅਰ ਸ਼੍ਰੀ ਗੁਲਸ਼ਨ ਖੁੰਗਰ ਸਮੇਤ ਸਮੂਹ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਹ ਸਹਾਇਤਾ ਰਾਸ਼ੀ ਮਨੋਜ ਅਸੀਜਾ, ਸੁਰਿੰਦਰ ਮਦਾਨ ਅਤੇ ਰਾਜਿੰਦਰ ਪਪਨੇਜਾ ਨੂੰ ਸੌਂਪੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁਸੀਬਤ ਦੇ ਸਮੇਂ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਦਿੱਤਾ ਗਿਆ ਸਾਥ ਸੱਭ ਤੋਂ ਵੱਡੀ ਮਨੁੱਖੀ ਸੇਵਾ ਹੈ। ਵਿਸ਼ੂ ਛਾਬੜਾ ਦੇ ਇਲਾਜ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਸਮਰੱਥਾ ਅਨੁਸਾਰ ਅੱਗੇ ਆ ਕੇ ਸਹਿਯੋਗ ਕਰਨਾ ਚਾਹੀਦਾ ਹੈ।
Author : Malout Live



