ਸੂਬਾ ਪੱਧਰੀ ਕਰਾਟੇ ਟੂਰਨਾਮੈਂਟ ਵਿੱਚ ਗੁਰਮੀਤ ਕਰਾਟੇ ਅਕੈਡਮੀ ਮਲੌਟ ਨੇ ਜਿੱਤੇ 2 ਬਰੌਂਜ ਮੈਡਲ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਜਿਲ੍ਹਾ ਸਿੱਖਿਆ ਅਫਸਰ ਜੰਡਿਆਲਾ ਗੁਰੂ ਸਾਹਿਬ ਦੇ ਨਰਦੇਸ਼ਾਂ ਅਨੁਸਾਰ ਸੋਲਜਰ ਕੋਨਵੇਂਟ ਸਕੂਲ ਜੰਡਿਆਲਾ ਗੁਰੂ ਵਿਖੇ ਸੂਬਾ ਪੱਧਰੀ ਲੜਕਿਆਂ ਦੇ ਕਰਾਟੇ ਟੂਰਨਾਮੈਂਟ ਕਰਵਾਏ, ਜਿਸ ਵਿਚ ਸੂਬੇ ਭਰ ਵਿੱਚੋਂ ਬਹੁਤ ਸਾਰੇ ਖਿਡਾਰੀਆਂ ਨੇ ਭਾਗ ਲਿਆ।
ਮਲੋਟ (ਪੰਜਾਬ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਜਿਲ੍ਹਾ ਸਿੱਖਿਆ ਅਫਸਰ ਜੰਡਿਆਲਾ ਗੁਰੂ ਸਾਹਿਬ ਦੇ ਨਰਦੇਸ਼ਾਂ ਅਨੁਸਾਰ ਸੋਲਜਰ ਕੋਨਵੇਂਟ ਸਕੂਲ ਜੰਡਿਆਲਾ ਗੁਰੂ ਵਿਖੇ ਸੂਬਾ ਪੱਧਰੀ ਲੜਕਿਆਂ ਦੇ ਕਰਾਟੇ ਟੂਰਨਾਮੈਂਟ ਕਰਵਾਏ, ਜਿਸ ਵਿਚ ਸੂਬੇ ਭਰ ਵਿੱਚੋਂ ਬਹੁਤ ਸਾਰੇ ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਗੁਰਮੀਤ ਕਰਾਟੇ ਅਕੈਡਮੀ ਮਲੋਟ ਦੇ ਹੋਣਹਾਰ ਖਿਡਾਰੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-19 ਵਿੱਚੋਂ ਸੁਮਨਪ੍ਰੀਤ ਸਿੰਘ ਨੇ
54 ਕਿੱਲੋ ਵਿੱਚ ਬਰੌਂਜ ਮੈਡਲ ਜਿੱਤਿਆ ਤੇ ਸੁਜ਼ਲ ਨੇ 70 ਕਿੱਲੋ ਵਿੱਚ ਬਰੌਂਜ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਟੀਮ ਦੇ ਮਲੋਟ ਪਾਉਚਣ ਤੇ ਕੋਚ ਗੁਰਮੀਤ ਸਿੰਘ ਨੂੰ ਮਾਪਿਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਟੀਮ ਨੂੰ ਵਧਾਈ ਦਿੱਤੀ।
Author : Malout Live



