ਖੇਡਾਂ ਵਤਨ ਪੰਜਾਬ ਦੀਆਂ-2026 ਵਿੱਚ ਜੇ.ਆਰ.ਐੱਮ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ
ਪੰਜਾਬ ਵੱਲੋਂ ਆਯੋਜਿਤ ਖੇਡਾਂ ਵਤਨ ਪੰਜਾਬ ਦੀਆਂ-2026 ਦੌਰਾਨ ਜ਼ਿਲ੍ਹਾ ਪੱਧਰੀ ਵੱਖ-ਵੱਖ ਕੈਟਾਗਿਰੀ ਦੇ ਸ਼ੂਟਿੰਗ ਮੁਕਾਬਲਿਆਂ ਵਿੱਚ ਜੇ.ਆਰ.ਐੱਮ ਵਰਲਡ ਸਕੂਲ ਦੇ ਖਿਡਾਰੀਆਂ ਨੇ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਸ਼ੂਟਿੰਗ ਮੁਕਾਬਲੇ ਪਿੰਡ ਬਾਦਲ ਵਿਖੇ ਮਿਤੀ 28 ਅਤੇ 29 ਸਤੰਬਰ ਨੂੰ ਕਰਵਾਏ ਗਏ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਵੱਲੋਂ ਆਯੋਜਿਤ ਖੇਡਾਂ ਵਤਨ ਪੰਜਾਬ ਦੀਆਂ-2026 ਦੌਰਾਨ ਜ਼ਿਲ੍ਹਾ ਪੱਧਰੀ ਵੱਖ-ਵੱਖ ਕੈਟਾਗਿਰੀ ਦੇ ਸ਼ੂਟਿੰਗ ਮੁਕਾਬਲਿਆਂ ਵਿੱਚ ਜੇ.ਆਰ.ਐੱਮ ਵਰਲਡ ਸਕੂਲ ਦੇ ਖਿਡਾਰੀਆਂ ਨੇ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਸ਼ੂਟਿੰਗ ਮੁਕਾਬਲੇ ਪਿੰਡ ਬਾਦਲ ਵਿਖੇ ਮਿਤੀ 28 ਅਤੇ 29 ਸਤੰਬਰ ਨੂੰ ਕਰਵਾਏ ਗਏ। ਜਿਸ ਵਿੱਚ ਇਕਾਕਸ਼ ਸੇਠੀ ਅਤੇ ਸਨ੍ਹਾ ਫੁਟੇਲਾ ਨੇ ਪੀਪ ਸਾਇਟ ਏਅਰ ਰਾਇਫਲ ਸ਼ੂਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾਂ ਜਿੱਤਿਆ। ਇਸ ਤੋਂ ਇਲਾਵਾ ਇਸੇ ਈਵੈਂਟ ਵਿੱਚ ਹੀ ਗੁਨਿਸ਼ਕਾ ਸੇਠੀ ਨੇ ਚਾਂਦੀ ਦਾ ਤਗਮਾਂ ਅਤੇ ਹਰਪ੍ਰੀਤ ਸਿੰਘ ਤੇ ਗੁਰਕਮਲਪ੍ਰੀਤ ਸਿੰਘ ਨੇ ਕਾਂਸੇ ਦਾ ਤਗਮਾਂ ਹਾਸਿਲ ਕੀਤਾ।
ਇਸ ਤੋਂ ਇਲਾਵਾ ਏਅਰ ਪਿਸਟਲ ਈਵੈਂਟ ਵਿੱਚ ਵਿਰਾਜ ਸਿੰਘ ਅਤੇ ਸ਼ੁਭਪ੍ਰੀਤ ਕੌਰ ਨੇ ਸੋਨ ਤਗਮਾਂ ਅਤੇ ਰੁਬੇਨ ਸਿੰਘ ਤੇ ਸੁਖਮਨਦੀਪ ਸਿੰਘ ਨੇ ਚਾਂਦੀ ਦਾ ਤਗਮਾਂ ਅਤੇ ਗੁਰਸਿਮਰਨ ਸਿੰਘ ਨੇ ਕਾਂਸੇ ਦਾ ਤਗਮਾਂ ਜਿੱਤ ਕੇ ਜੇ.ਆਰ.ਐੱਮ ਸ਼ੂਟਿੰਗ ਰੇਂਜ਼ ਦੀ ਝੋਲੀ ਪਾਇਆ। ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਰਵਨੀਤ ਕੌਰ ਗਿੱਲ ਅਤੇ ਚੇਅਰਮੈਨ ਸ਼੍ਰੀ ਬਬਰੂ ਵਾਹਿਨ ਨੇ ਖਿਡਾਰੀਆਂ ਅਤੇ ਸ਼ੂਟਿੰਗ ਕੋਚ ਮੈਡਮ ਮਹਿਕਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਹੌਂਸਲਾ ਅਫਜ਼ਾਈ ਕੀਤੀ।
Author : Malout Live



