ਪਿੰਡ ਦਿਓਣ ਖੇੜਾ ਦੇ ਜੀ.ਆਰ ਮੈਮੋਰੀਅਲ ਕੋਚਿੰਗ ਸੈਂਟਰ ਵੱਲੋਂ ਲਜਾਇਆ ਗਿਆ ਵਿੱਦਿਅਕ ਟੂਰ

ਜੀ.ਆਰ ਮੈਮੋਰੀਅਲ ਕੋਚਿੰਗ ਸੈਂਟਰ ਪਿੰਡ ਦਿਉਣ ਖੇੜਾ ਦੇ ਵਿਦਿਆਰਥੀਆਂ ਦਾ ਇੱਕ ਵਿੱਦਿਅਕ ਟੂਰ ਪਟਿਆਲਾ ਤੇ ਚੰਡੀਗੜ੍ਹ ਵਿਖੇ ਲਿਜਾਇਆ ਗਿਆ। ਸ. ਜਸਵਿੰਦਰ ਸਿੰਘ ਬਰਾੜ ਨੇ ਟੂਰ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜੀ.ਆਰ ਮੈਮੋਰੀਅਲ ਕੋਚਿੰਗ ਸੈਂਟਰ ਪਿੰਡ ਦਿਉਣ ਖੇੜਾ ਦੇ ਵਿਦਿਆਰਥੀਆਂ ਦਾ ਇੱਕ ਵਿੱਦਿਅਕ ਟੂਰ ਪਟਿਆਲਾ ਤੇ ਚੰਡੀਗੜ੍ਹ ਵਿਖੇ ਲਿਜਾਇਆ ਗਿਆ। ਸ. ਜਸਵਿੰਦਰ ਸਿੰਘ ਬਰਾੜ ਨੇ ਟੂਰ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੂੰ ਪਟਿਆਲਾ ਵਿਖੇ ਕਾਲੀ ਮਾਤਾ ਦੇ ਮੰਦਿਰ ਅਤੇ ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟਿਕਾਉਣ ਤੋਂ ਉਪਰੰਤ ਚੰਡੀਗੜ੍ਹ ਵਿਖੇ ਰੋਜ਼ ਗਾਰਡਨ ਅਤੇ 22 ਦੀ ਮਾਰਕੀਟ ਵਿਖੇ ਲਿਜਾਇਆ ਗਿਆ।

ਸ਼ਾਮ ਨੂੰ ਵਿਦਿਆਰਥੀਆਂ ਨੇ ਸੁਖਨਾ ਝੀਲ ਵਿਖੇ ਵੋਟਿੰਗ ਦਾ ਆਨੰਦ ਮਾਨਿਆ| ਕੋਚਿੰਗ ਸੈਂਟਰ ਦੇ ਸੰਚਾਲਕ ਪਾਰਸ ਬਾਂਸਲ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਕਰਨ ਲਈ ਬਹੁਤ ਜਰੂਰੀ ਹਨ। ਇਸ ਮੌਕੇ ਤੇ ਆਂਗਣਵਾੜੀ ਵਰਕਰ ਰੇਨੂ ਮਿੱਤਲ ਨੇ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਟੂਰ ਦਾ ਪ੍ਰਬੰਧ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

Author : Malout Live