ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਚੋਣਾਂ ਦੌਰਾਨ ਅੱਜ ਤੱਕ ਨਸ਼ਾ-ਖੋਰਾਂ ਤੋਂ ਕੀਤੀ ਗਈ ਬ੍ਰਾਮਦਗੀ ਦਾ ਐੱਸ.ਐੱਸ.ਪੀ ਮੁਕਤਸਰ ਨੇ ਕੀਤਾ ਖੁਲਾਸਾ
ਮਲੋਟ(ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ):- ਮਾਨਯੋਗ ਸ਼੍ਰੀ ਸੰਦੀਪ ਕੁਮਾਰ ਮਲਿਕ (ਆਈ.ਪੀ.ਐੱਸ) ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿਧਾਨ ਸਭਾ ਇਲੈਕਸ਼ਨ -2022 ਦੇ ਮੱਦੇਜਨਰ ਚੋਣ ਜਾਬਤਾ ਮਿਤੀ 08.01.2022 ਲਾਗੂ ਹੋਣ ਤੋ ਬਾਅਦ ਅੱਜ ਤੱਕ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਬੜੀ ਮਿਹਨਤ ਅਤੇ ਲਗਨ ਨਾਲ ਡਿਊਟੀ ਕਰਦੇ ਹੋਏ ਇਸ ਸਮੇਂ ਦੋਰਾਨ ਐੱਨ.ਡੀ.ਪੀ.ਐੱਸ ਐਕਟ ਤਹਿਤ ਕੁੱਲ 37 ਮੁਕੱਦਮਾਤ ਦਰਜ ਕਰਕੇ ਕੁੱਲ 44 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਅਤੇ ਐਕਸਾਈਜ ਐਕਟ ਤਹਿਤ ਕੁੱਲ 105 ਮੁਕੱਦਮਾਤ ਦਰਜ ਕਰਕੇ 79 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਮੇਂ ਦੌਰਾਨ ਕੁੱਲ 15 ਪੀ.ਓ ਅਤੇ 02 ਪੈਰੋਲ ਜੰਪਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਐੱਨ.ਡੀ.ਪੀ.ਐੱਸ ਐਕਟ :-
- ਮੁਕੱਦਮਾ ਨੰਬਰ 43 ਮਿਤੀ 26.02.2022, 1813/61/85 NDPS Act ਥਾਣਾ ਲੰਬੀ ਦਰਜ ਕੀਤਾ ਗਿਆ ਅਤੇ ਦੋਸ਼ੀ ਜਗਦੀਸ਼ ਬਿਸ਼ਨੋਈ ਪੁੱਤਰ ਭੀਖਾ ਰਾਮ ਵਾਸੀ ਜਲੇਲੀ ਡਾਕਖਾਨਾ, ਤਹਿਸੀਲ ਜੋਧਪੁਰ, ਜਿਲ੍ਹਾ ਜੋਧਪੁਰ, ਰਾਜਸਥਾਨ ਪਾਸੋਂ 02 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ।
- ਮੁਕੱਦਮਾ ਨੰਬਰ 35 ਮਿਤੀ 15.02.2022 , 183/61/85 NDPS Act ਥਾਣਾ ਗਿੱਦੜਬਾਹਾ ਦਰਜ ਕੀਤਾ ਗਿਆ ਦੋਸ਼ੀ (1) ਨਰੇਸ਼ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਵਾਰਡ ਨੰ: 18, ਗਲੀ ਨੰ : 06, ਰਾਮ ਨਗਰ ਸੁਨਾਮ (11 ) ਮਨਜੀਤ ਸਿੰਘ ਉਰਫ ਝੋਟ ਪੁੱਤਰ ਬਾਰਾ ਸਿੰਘ ਵਾਸੀ ਵਾਰਡ ਨੰ: 2। ਇੰਦਰਾ ਬਸਤੀ, ਸਟੇਡੀਅਮ ਰੋਡ ਸੁਨਾਮ (11) ਨਿਸ਼ਾਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨਿਊ ਗਰੇਨ ਮਾਰਕਿਟ ਵਾਰਡ ਨੰ: 02 ਸੁਨਾਮ ਜਿੰਨਾ ਪਾਸੋਂ 01 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ।
- ਮੁਕੱਦਮਾ ਨੰਬਰ 20 ਮਿਤੀ 06.02.2022 , 153/61/85 NDPS Act ਥਾਣਾ ਕਬਰਵਾਲਾ ਦਰਜ ਕੀਤਾ ਗਿਆ ਅਤੇ ਦੋਸ਼ੀ ਗੋਗੀ ਸਿੰਘ ਪੁੱਤਰ ਮੱਲ ਸਿੰਘ ਵਾਸੀ ਹਰੀਕੇ ਕਲਾਂ ਪਾਸੋਂ 25 ਕਿਲੋਗ੍ਰਾਮ ਪੋਸਤ ਬ੍ਰਾਮਦ ਕੀਤਾ ਗਿਆ।
- 04. ਮੁਕੱਦਮਾ ਨੰਬਰ 33 ਮਿਤੀ 15,02.2022 , 213/61/85 NDPS Act ਥਾਣਾ ਲੰਬੀ ਦਰਜ ਕੀਤਾ ਗਿਆ ਅਤੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਪਿੱਪਲ ਸਿੰਘ ਅਤੇ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਜਸਪਾਲ ਸਿੰਘ ਵਾਸੀਆਨ ਕਾਂਠਗੜ, ਜਿਲ੍ਹਾ ਫਾਜ਼ਿਲਕਾ ਪਾਸੋ 100 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।
Sr.No | Description | 08-01-2022 to 27-02-2022 |
1. | Opium (in Kgs.) | 3.750 |
2. | Poppy Husk (in Kgs.) | 51.650 |
3. | Tablets & Capsules (in No’s) | 5935 |
4. | Heroin (in Kgs.) | 0.233 |
- 01. ਮੁਕੱਦਮਾ ਨੰਬਰ 09 ਮਿਤੀ 15.01.2022 ਅ/ਧ 61/1/14 Ex Act ਥਾਣਾ ਸਦਰ ਮਲੋਟ ਦਰਜ ਕੀਤਾ ਗਿਆ ਦੋਸ਼ੀ ਅਜੈ ਸੇਠੀ ਪੁੱਤਰ ਬਲਵਿੰਦਰ ਸੇਠੀ ਅਤੇ ਧਰਮਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀਆਨ ਖਾਨੇ ਕੀ ਢਾਥ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਕੁੱਲ 55 ਪੇਟੀਆਂ ਸ਼ਰਾਬ ਬ੍ਰਾਮਦ ਕੀਤੀ ਗਈ।
- 02. ਮੁਕੱਦਮਾ ਨੰਬਰ 10 ਮਿਤੀ 27-01-2022 ਅ/ਧ 78,61 / 1 / 14 Ex Act ਥਾਣਾ ਸਿਟੀ ਮਲੋਟ ਦਰਜ ਕੀਤਾ ਗਿਆ ਦੋਸ਼ੀ ਸੁਰਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਬੰਨਾਵਾਲੀ, ਜਿਲ੍ਹਾ ਫਾਜਿਲਕਾ ਅਤੇ ਰਾਜਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮਲੋਟ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਕੁੱਲ 75 ਪੇਟੀਆਂ ਸ਼ਰਾਬ ਬ੍ਰਾਮਦ ਕੀਤੀ ਗਈ।
- 03. ਮੁਕੱਦਮਾ ਨੰਬਰ 20 ਮਿਤੀ 27-01.2022 ਅ/ਧ 61/1/14 Ex Act ਥਾਣਾ ਲੰਬੀ ਨਾ- ਮਾਲੂਮ ਖਿਲਾਫ ਦਰਜ ਕੀਤਾ ਗਿਆ ਅਤੇ ਕੁੱਲ 57 ਪੇਟੀਆਂ ਸ਼ਰਾਬ ਬ੍ਰਾਮਦ ਕੀਤੀ ਗਈ।
- 04. ਮੁਕੱਦਮਾ ਨੰਬਰ 26 ਮਿਤੀ 05-02.2022 ਅ/ਧ 61/1/14 Ex Act ਥਾਣਾ ਕੋਟਭਾਈ ਬਨਾਮ ਨਾ-ਮਾਲੂਮ ਵਿਅਕਤੀ ਖਿਲਾਫ ਦਰਜ ਕੀਤਾ ਗਿਆ ਅਤੇ ਕੁੱਲ 160 ਪੇਟੀਆਂ ਸ਼ਰਾਬ ਬ੍ਰਾਮਦ ਕੀਤੀ ਗਈ।
ਸ਼ਰਾਬ ਦੇਸੀ:- 853 ਲੀਟਰ ਸ਼ਰਾਬ ਦੇਸੀ ਠੇਕਾ:- 1913 ਲੀਟਰ ਲਾਹਣ:- 301 ਲੀਟਰ (06 ਚਾਲੂ ਭੱਠੀਆਂ)
ਸ਼ਰਾਬ ਅੰਗਰੇਜ਼ੀ:- 1602 ਲੀਟਰ