ਬਿਜਲੀ ਬੋਰਡ ਦੀ ਮੁਲਾਜ਼ਮ ਜੱਥੇਬੰਦੀ ਗ੍ਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ.24) ਦੀ ਟ੍ਰਾਂਸਕੋ ਮੈਨੇਜਮੈਂਟ ਦੇ ਡਾਇਰੈਕਟਰ ਪ੍ਰਬੰਧਕੀ ਸਹਿਬਾਨਾਂ ਨਾਲ ਪਟਿਆਲਾ ਵਿਖੇ ਹੋਈ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ, ਪੰਜਾਬ): ਬੀਤੇ ਦਿਨੀਂ (ਦਿਨ ਬੁੱਧਵਾਰ) ਬਿਜਲੀ ਬੋਰਡ ਦੀ ਮੁਲਾਜ਼ਮ ਜੱਥੇਬੰਦੀ ਗ੍ਰਿੱਡ ਸਬ-ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ. 24) ਦੀ ਸੂਬਾ ਕਮੇਟੀ ਦੀ ਮੀਟਿੰਗ ਪਾਵਰਕਾਮ ਅਤੇ ਟ੍ਰਾਂਸਕੋ ਦੀਆਂ ਮੈਨੇਜਮੈਂਟਾਂ ਦੇ ਡਾਇਰੈਕਟਰ ਪ੍ਰਬੰਧਕੀ ਸਹਿਬਾਨਾਂ ਨਾਲ ਹੈੱਡ ਆਫਿਸ ਪਟਿਆਲਾ ਵਿਖੇ ਹੋਈ। ਇਸ ਦੌਰਾਨ ਜੱਥੇਬੰਦੀ ਆਗੂ ਅਤੁਲ ਅਨੇਜਾ ਨੇ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਸਟੇਸ਼ਨ ਸਟਾਫ਼ ਦੀਆਂ ਬਕਾਇਆ ਮੰਗਾਂ ਦੀ ਪੂਰਤੀ ਲਈ ਜ਼ੋਰਦਾਰ ਮੰਗ ਕੀਤੀ ਗਈ, ਮੈਨੇਜਮੈਂਟ ਅਧਿਕਾਰੀਆਂ ਵੱਲੋਂ ਵਿਸ਼ਵਾਸ਼ ਦਵਾਇਆ ਗਿਆ ਕਿ ਜਲਦੀ ਆਉਣ ਵਾਲੇ ਦਿਨਾਂ ਵਿੱਚ ਸਾਰੇ ਕੇਡਰਾਂ (RTM, ASSA, SSA, JE ਸਬ ਸਟੇਸ਼ਨ, AEE) ਦੀਆ ਹੋਣ ਵਾਲੀਆਂ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਪਾਵਰਕਾਮ ਦੇ ਬਕਾਇਆ ਓਵਰ ਟਾਈਮ ਦੀ ਅਦਾਇਗੀ ਜਲਦ ਕਰ ਦਿੱਤੀ ਜਾਵੇਗੀ।

ਟ੍ਰਾਂਸਕੋ ਵਿੱਚ ਵੀ ਏਜੰਡਾ ਅਪਰੂਵ ਹੋ ਗਿਆ ਹੈ ਜਲਦੀ ਓਵਰ ਟਾਈਮ ਦੀ ਸਾਰੀ ਅਦਾਇਗੀ ਕਰ ਦਿੱਤੀ ਜਾਵੇਗੀ ਟ੍ਰਾਂਸਕੋ ਦੇ ਜੇ.ਈ ਸਬ ਸਟੇਸ਼ਨ ਤੋਂ ਏ.ਏ.ਈ ਦੀ ਤਰੱਕੀ ਵੀ ਜਲਦੀ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਓ.ਸੀ ਦੇ ਪੇਅ ਬੈਂਡ ਸੰਬੰਧੀ ਮੰਗ ਜ਼ੋਰ ਨਾਲ ਉਠਾਈ ਗਈ। ਜੱਥੇਬੰਦੀ ਵੱਲੋਂ ਦੋਨਾਂ ਮੈਨੇਜਮੈਂਟਾਂ ਨੂੰ ਮੰਗ ਪੱਤਰ ਵੀ ਸੌਂਪੇ ਗਏ। ਇਸ ਮੌਕੇ ਮੀਟਿੰਗ ਵਿੱਚ ਜੱਥੇਬੰਦੀ ਦੇ ਸੂਬਾ ਕਮੇਟੀ ਆਗੂ ਹਰਦੇਵ ਸਿੰਘ ਖੰਨਾ ਸਰਪ੍ਰਸਤ, ਜਸਵੀਰ ਸਿੰਘ ਆਂਡਲੂ ਪ੍ਰਧਾਨ, ਸੁਖਵਿੰਦਰ ਭਗਤ ਜਰਨਲ ਸੈਕਟਰੀ, ਅਮਰਨਾਥ ਪਟਿਆਲਾ ਸੀਨੀ. ਮੀਤ ਪ੍ਰਧਾਨ, ਰਾਜ ਕੁਮਾਰ ਫਗਵਾੜਾ ਪ੍ਰੈੱਸ ਸਕੱਤਰ, ਤਰਲੋਚਨ ਸਿੰਘ ਜੁਆਇੰਟ ਸਕੱਤਰ, ਅਵਤਾਰ ਸਿੰਘ ਬਰਾੜ ਵਿੱਤ ਸਕੱਤਰ, ਅਰਸ਼ਵੀਰ ਸਿੰਘ ਦਫਤਰੀ ਸਕੱਤਰ ਅਤੇ ਬਲਦੇਵ ਸਿੰਘ ਪਸਿਆਣਾ ਮੁੱਖ ਸਲਾਹਕਾਰ ਹਾਜ਼ਿਰ ਸਨ। Author: Malout Live