ਪਿੰਡ ਆਲਮਵਾਲਾ ਦੇ ਵਸਨੀਕ ਗਾਇਕ ਨਿਰਮਲ ਚੌਹਾਨ ਦਾ ਗੀਤ 'ਬਲੈਕ ਸੂਟ' 6 ਮਈ ਨੂੰ ਹੋਵੇਗਾ ਰਿਲੀਜ਼

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਆਲਮਵਾਲਾ ਦੇ ਵਸਨੀਕ ਗਾਇਕ/ਲੇਖਕ ਨਿਰਮਲ ਚੌਹਾਨ ਦਾ ਗੀਤ 'ਬਲੈਕ ਸੂਟ' 6 ਮਈ ਸੋਮਵਾਰ ਨੂੰ ਸਵੇਰੇ 9:00 ਵਜੇ ਯੂ-ਟਿਊਬ ਚੈਨਲ 'Nirmal Chauhan' 'ਤੇ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਪੋਸਟਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈ.ਏ.ਐੱਸ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਰਿਲੀਜ਼ ਕੀਤਾ ਗਿਆ।

ਇਸ ਮੌਕੇ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਪੀ.ਸੀ.ਐੱਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸ੍ਰੀ ਰੁਪਿੰਦਰ ਸਿੰਘ ਬਾਠ ਸੀਨੀਅਰ ਸਹਾਇਕ ਦਫ਼ਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਹਾਜ਼ਿਰ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਗੀਤ ਵੱਖ-ਵੱਖ ਪਲੈਟਫਾਰਮਾਂ ਜਿਵੇਂ ਕਿ ਸਪੌਟੀਫਾਈ, ਗਾਣਾ ਐਪ, ਐਪਲ ਮਿਊਜ਼ਿਕ ਆਦਿ 'ਤੇ ਆਡੀਓ ਦੇ ਰੂਪ ਵਿੱਚ ਰਿਲੀਜ਼ ਹੋ ਚੁੱਕਾ ਹੈ। Author : Malout Live