ਸਰਕਾਰੀ ਪ੍ਰਾਇਮਰੀ ਸਕੂਲ ਕੰਗਨ ਖੇੜਾ ਵਿਖੇ ਬਾਲ ਦਿਵਸ ਦੇ ਸੰਦਰਭ ਵਿੱਚ ਦਾਖਲਾ ਰੈਲੀ ਅਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ
ਮਲੋਟ: ਸ਼੍ਰੀਮਤੀ ਪ੍ਰਭਜੋਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਅੰਦਰੂਨੀ ਕਲਾਵਾਂ ਦੀ ਪਰਪੱਕਤਾ ਲਈ ਆਪ-ਮੁਹਾਰੇ ਪ੍ਰਫੁੱਲਿਤ ਹੋਣ ਲਈ ਵਧੀਆ ਮਾਹੌਲ ਸਿਰਜਿਆ ਜਾ ਰਿਹਾ ਹੈ ਅਤੇ ਬਾਲ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਅਧਿਆਪਿਕਾ ਸੁਮਨ ਬਾਲਾ ਸਰਕਾਰੀ ਪ੍ਰਾਇਮਰੀ ਸਕੂਲ ਕੰਗਨ ਖੇੜਾ ਨੇ ਦਿੱਤੀ। ਉਹਨਾ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਹ ਹਫਤਾ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਜੋ ਬੱਚਿਆ ਵਿੱਚ ਅੰਦਰੂਨੀ ਕਲਾਵਾਂ ਨੂੰ ਉਜਾਗਰ ਕੀਤਾ ਜਾ ਸਕੇ।
ਬਾਲ ਸਪਤਾਹ ਦੇ ਸੰਦਰਭ ਵਿੱਚ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੰਗਨ ਖੇੜਾ ਵਿਖੇ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਤਹਿਤ ਦਾਖਲਾ ਮੁਹਿੰਮ ਦਾ ਆਗਾਜ਼ ਦਾਖਲਾ ਰੈਲੀ ਅਤੇ ਰੰਗਾਂ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਬੱਚਿਆਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਇਸ ਮੇਲੇ ਦਾ ਅਨੰਦ ਮਾਣਿਆ। ਇਸ ਮੌਕੇ ਤੇ ਸਕੂਲ ਬੱਚਿਆ ਵੱਲੋਂ ਹੱਥ ਲਿਖਤਾਂ ਨਾਲ ਸ਼ਿੰਗਾਰਿਆ ਬਾਲ ਮੈਗਜ਼ੀਨ ਰਿਲੀਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੈਗਜ਼ੀਨ ਵਿੱਚ ਪਹਿਲੇ ਸਫ਼ੇ ਤੇ ਲਿਖਿਆ ਸੰਪਾਦਕੀ ਪੰਨਾ ਮੁੱਖ ਅਧਿਆਪਿਕਾ ਸੁਮਨ ਬਾਲਾ ਵੱਲੋਂ ਲਿਖਿਆ ਗਿਆ। ਇਸ ਮੌਕੇ ਤੇ ਅਸ਼ਵਨੀ ਸ਼ਰਮਾ ਅਧਿਆਪਕ ਨੇ ਸਕੂਲੀ ਬੱਚਿਆ ਨੂੰ ਮਿਠਾਈਆਂ ਵੰਡੀਆਂ ਅਤੇ ਬਾਲ ਦਿਵਸ ਦੀਆਂ ਸੁੱਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਤਰੱਕੀ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। Author: Malout Live