ਭਾਰਤ ਵਿਕਾਸ ਪਰਿਸ਼ਦ ਮਲੋਟ ਵੱਲੋਂ ਲਗਾਇਆ ਜਾਵੇਗਾ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ 03 ਦਸੰਬਰ ਨੂੰ

ਮਲੋਟ: ਭਾਰਤ ਵਿਕਾਸ ਪਰਿਸ਼ਦ ਮਲੋਟ ਵੱਲੋਂ ਲਾਲਾ ਰਾਮ ਲਾਲ ਮਿੱਢਾ ਚੈਰੀਟੇਬਲ ਟਰੱਸਟ ਅਤੇ ਟਰੱਸਟੀ ਓਮ ਪ੍ਰਕਾਸ਼ ਮਿੱਢਾ, ਐਡਵੋਕੇਟ ਰਾਕੇਸ਼ ਗਗਨੇਜਾ ਅਤੇ ਰਾਕੇਸ਼ ਮਿੱਢਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈਕਅੱਪ ਅਤੇ ਫੈਕੋ ਅਪ੍ਰੇਸ਼ਨ ਕੈਂਪ 03 ਦਸੰਬਰ 2023 ਦਿਨ ਐਤਵਾਰ ਨੂੰ ਸਵੇਰੇ 09:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਡੀ.ਏ.ਵੀ ਐਡਵਰਡਗੰਜ ਹਸਪਤਾਲ (ਨਰਾਇਣੀ ਵਾਲਾ) ਮਲੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤ ਵਿਕਾਸ ਪਰਿਸ਼ਦ ਮਲੋਟ ਦੇ ਪ੍ਰਧਾਨ ਸੁਰਿੰਦਰ ਮਦਾਨ ਅਤੇ ਸਕੱਤਰ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਪਰਿਸ਼ਦ ਵੱਲੋਂ ਲਗਾਏ ਜਾ ਰਹੇ ਇਸ ਕੈਂਪ ਵਿੱਚ ਜਿੰਦਲ ਆਈ ਹਸਪਤਾਲ ਕੋਟਕਪੂਰਾ ਦੇ ਅੱਖਾਂ ਦੇ ਮਾਹਿਰ ਡਾ. ਮਹੇਸ਼ ਜਿੰਦਲ ਐੱਮ.ਐੱਸ ਆਈ ਸਰਜਨ ਆਪਣੀ ਟੀਮ ਨਾਲ ਅੱਖਾਂ ਦੀ ਤਸੱਲੀਬਖਸ਼ ਜਾਂਚ ਕਰਨਗੇ ਅਤੇ

ਜਾਂਚ ਉਪਰੰਤ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਮਲੋਟ ਦੇ ਜੁਨੇਜਾ ਅੱਖਾਂ ਦਾ ਹਸਪਤਾਲ (ਸੁਰਜਾ ਰਾਮ ਮਾਰਕਿਟ ਮਲੋਟ) ਵਿੱਚ ਆਧੁਨਿਕ ਅਮਰੀਕਨ ਫੈਕੋ ਮਸ਼ੀਨ ਰਾਹੀਂ ਬਿਨਾਂ ਟਾਂਕੇ, ਬਿਨਾਂ ਚੀਰ ਫਾੜ ਅਤੇ ਬਿਨਾਂ ਪੱਟੀ ਤੋਂ ਕੀਤੇ ਜਾਣਗੇ ਅਤੇ ਲੈਂਜ਼ ਵੀ ਮੁਫ਼ਤ ਪਾਏ ਜਾਣਗੇ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਮਰੀਜਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਅਤੇ ਮਰੀਜਾਂ ਲਈ ਖਾਣੇ ਦਾ ਪ੍ਰਬੰਧ ਵੀ ਪਰਿਸ਼ਦ ਵੱਲੋਂ ਮੁਫਤ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੈਂਪ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਦੇ ਅਪ੍ਰੇਸ਼ਨ ਨਹੀ ਕੀਤੇ ਜਾਣਗੇ। ਕੈਂਪ ਵਿੱਚ ਪਹੁੰਚਣ ਵਾਲੇ ਮਰੀਜ਼ ਆਪਣੇ ਨਾਲ ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਜ਼ਰੂਰ ਲੈ ਕੇ ਆਉਣ। Author: Malout Live