ਮਗਨਰੇਗਾ ਸਕੀਮ ਤਹਿਤ ਜਾਬ ਕਾਰਡ ਜਾਰੀ ਕਰਨ ਸੰਬੰਧੀ ਲੱਗੇਗਾ ਵਿਸ਼ੇਸ਼ ਕੈਂਪ- ਡਾ. ਮਨਦੀਪ ਕੌਰ ਏ.ਡੀ.ਸੀ
ਮਲੋਟ: ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ/ਸ਼੍ਰੀ ਮੁਕਤਸਰ ਸਾਹਿਬ, ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਨਰੇਗਾ, ਐੱਸ.ਏ.ਐੱਸ.ਨਗਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਗਨਰੇਗਾ ਸਕੀਮ ਤਹਿਤ ਜਾਬ ਕਾਰਡ ਜਾਰੀ ਕਰਨ ਸੰਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਮਲੋਟ ਵਿਖੇ ਮਿਤੀ 22-11-2022 ਨੂੰ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਾ. ਮਨਦੀਪ ਕੌਰ (ਪੀ.ਸੀ.ਐੱਸ) ਵਧੀਕ ਡਿਪਟੀ ਕਮਿਸ਼ਨਰ (ਵਿ)-ਕਮ-ਵਧੀਕ ਜਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ, ਸ਼੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ 18 ਸਾਲ ਤੋਂ ਉੱਪਰ ਦਾ ਕੋਈ ਵੀ ਵਿਅਕਤੀ ਜੋ ਹੱਥੀਂ ਕਿਰਤ ਕਰਨਾ ਚਾਹੁੰਦਾ ਹੈ, ਉਹ ਆਪਣੀ ਇੱਕ ਫੋਟੋ, ਆਧਾਰ ਕਾਰਡ ਦੀ ਕਾਪੀ ਅਤੇ ਬੈਂਕ ਖਾਤੇ ਦੀ ਕਾਪੀ ਲੈ ਕੇ ਇਸ ਮਿਤੀ ਨੂੰ ਸੰਬੰਧਿਤ ਬਲਾਕ ਵਿੱਚ ਜਾਬ ਕਾਰਡ ਬਣਾਉਣ ਲਈ ਇਸ ਕੈਂਪ ਵਿੱਚ ਸ਼ਾਮਿਲ ਹੋ ਸਕਦਾ ਹੈ। Author: Malout Live