ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੇਵਾਵਾਂ ਨਿਭਾ ਰਹੇ ਏ.ਐੱਸ.ਆਈ ਧਰਮਵੀਰ ਸਿੰਘ ਪਦ-ਉੱਨਤ ਹੋ ਬਣੇ ਸਬ-ਇੰਸਪੈਕਟਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੇ ਏ.ਐੱਸ.ਆਈ ਧਰਮਵੀਰ ਸਿੰਘ ਜੋ ਬਤੌਰ ਆਪਣੀਆਂ ਸੇਵਾਵਾਂ ਇੰਚਾਰਜ ਸਕਿਉਰਟੀ ਬ੍ਰਾਂਚ ਵਜੋਂ ਨਿਭਾ ਰਹੇ ਹਨ। ਜਿਨ੍ਹਾਂ ਨੂੰ ਵਧੀਆ ਡਿਊਟੀ ਅਤੇ ਵਧੀਆ ਕਾਰਜ਼ਸ਼ੈਲੀ ਲਈ ਐੱਸ.ਆਈ ਪਦ-ਉੱਨਤ ਕੀਤਾ ਗਿਆ। ਇਸ ਮੌਕੇ ਸ਼੍ਰੀ ਕੁਲਵੰਤ ਰਾਏ ਐੱਸ.ਪੀ,
ਸ.ਅਵਤਾਰ ਸਿੰਘ ਡੀ.ਐੱਸ.ਪੀ (ਐੱਚ.) ਵੱਲੋਂ ਉਨ੍ਹਾਂ ਦੇ ਸਟਾਰ ਲਗਾਏ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਬਲਕਾਰ ਸਿੰਘ ਡੀ.ਐੱਸ.ਪੀ (ਮਲੋਟ), ਸ਼੍ਰੀ ਰਾਜੇਸ਼ ਸਨੇਹੀ ਬੱਤਾ ਡੀ.ਐੱਸ.ਪੀ (ਡੀ.), ਸ. ਕੁਲਦੀਪ ਸਿੰਘ ਡੀ.ਐੱਸ.ਪੀ (CAW&C) , ਸ. ਜਸਬੀਰ ਸਿੰਘ ਡੀ.ਐੱਸ.ਪੀ ਗਿੱਦੜਬਾਹਾ ਅਤੇ ਡਾਇਟੀਸ਼ੀਅਨ ਅਮਨਦੀਪ ਸਿੰਘ ਮੌਜੂਦ ਸਨ। Author: Malout Live