ਗੁਰੂ ਨਾਨਕ ਦੇਵ ਪਬਲਿਕ ਸੀ.ਸੈ.ਸਕੂਲ ਫਤਿਹਪੁਰ ਮਨੀਆਂ ਵਿਖੇ ਕਰਵਾਇਆ ਗਿਆ ਜੀਵਨ ਬੀਮਾ ਪਾਲਿਸੀ ਸਮਾਗਮ

ਮਲੋਟ: ਭਾਰਤੀ ਜੀਵਨ ਬੀਮਾ ਨਿਗਮ ਬਰਾਂਚ ਮਲੋਟ ਵੱਲੋਂ ਸੰਸਥਾ ਦੀਆਂ ਨਵੀਆਂ ਤੇ ਪੁਰਾਣੀਆਂ ਜੀਵਨ ਬੀਮਾ ਪਾਲਿਸੀਆਂ ਬਾਰੇ ਜਾਣਕਾਰੀ ਦੇਣ ਲਈ ਚਲਾਈ ਲੜੀ ਤਹਿਤ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਵਿਖੇ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਦੇ ਸਹਿਯੋਗ ਨਾਲ ਇੱਕ ਸਾਧਾਰਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਜਿਹੜੇ ਬੱਚਿਆਂ ਨੇ ਪੜ੍ਹਾਈ ਤੇ ਖੇਡਾਂ ਤੋਂ ਇਲਾਵਾ ਹੋਰ ਵੱਖ-ਵੱਖ ਗਤੀਵਿਧੀਆਂ ਵਿੱਚ ਬੁਲੰਦੀਆਂ ਨੂੰ ਛੂਹਕੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ, ਉਨ੍ਹਾਂ ਬੱਚਿਆਂ ਨੂੰ ਬਰਾਂਚ ਮਲੋਟ ਦੇ ਸੀਨੀਅਰ ਬਰਾਂਚ ਮੈਨੇਜਰ ਬਸੰਤ ਬੱਲਵ ਅਤੇ ਵਿਕਾਸ ਅਧਿਕਾਰੀ ਹੇਮ ਰਾਜ ਬੱਤਰਾ ਨੇ ਸਰਟੀਫਿਕੇਟ

ਅਤੇ ਸਟੂਡੈਂਟ ਆਫ਼ ਈਅਰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਅਤੇ ਸਟਾਫ਼ ਨਾਲ ਗੱਲਬਾਤ ਕਰਦਿਆਂ ਐੱਲ.ਆਈ.ਸੀ ਦੇ ਵਿਕਾਸ ਅਧਿਕਾਰੀ ਹੇਮ ਰਾਜ ਬੱਤਰਾ ਨੇ ਦੱਸਿਆ ਕਿ ਭਾਰਤੀ ਜੀਵਨ ਬੀਮਾ ਦੀ ਪਾਲਿਸੀ ਸਾਡੇ ਜ਼ਿੰਦਗੀ ਦੇ ਸਮੇਂ ਵਿੱਚ ਵੀ ਤੇ ਜ਼ਿੰਦਗੀ ਬੀਤ ਜਾਣ ਦੇ ਬਾਅਦ ਵੀ ਕੰਮ ਆਉਂਦੀ ਹੈ। ਇਸ ਦੌਰਾਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪੀ.ਐੱਸ ਸੰਧੂ ਅਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਪ੍ਰਦੀਪ ਕੌਰ ਸੰਧੂ ਨੇ ਭਾਰਤੀ ਜੀਵਨ ਬੀਮਾ ਬਰਾਂਚ ਮਲੋਟ ਦੇ ਸੀਨੀਅਰ ਬਰਾਂਚ ਮੈਨੇਜਰ ਤੇ ਵਿਕਾਸ ਅਧਿਕਾਰੀ ਦਾ ਜੀਵਨ ਬੀਮਾ ਪਾਲਿਸੀਆਂ ਬਾਰੇ ਜਾਣਕਾਰੀ ਦੇਣ ਤੇ ਤਹਿ ਦਿੱਲੋਂ ਧੰਨਵਾਦ ਕੀਤਾ। Author: Malout Live