ਮਲੋਟ ਦੀ ਧੀ ਐਸ਼ਵੀਰਾ ਨੇ ਛੋਟੀ ਉਮਰ ਵਿੱਚ ਚਮਕਾਇਆ ਇਲਾਕੇ ਦਾ ਨਾਮ, ਐਮਾਜ਼ਾਨ ਦੇ ਬ੍ਰਾਂਡ ਅੰਬੈਸਡਰ ਲਈ ਹੋਈ ਸਿਲੈਕਸ਼ਨ

ਮਲੋਟ: ਮਲੋਟ ਦੀ ਧੀ ਐਸ਼ਵੀਰਾ ਅਰੋੜਾ ਨੇ 5 ਸਾਲ ਦੀ ਉਮਰ ਵਿੱਚ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। Ras Media & Entertainment Pvt. Ltd ਵੱਲੋਂ ਮੋਹਾਲੀ ਵਿਖੇ ਬੱਚਿਆਂ ਦੇ ਆਨਲਾਈਨ ਬਰੈਂਡ ਸ਼ੂਟ ਮੁਕਾਬਲੇ ਕਰਵਾਏ ਗਏ,

ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ। ਜਿਹਨਾਂ ਵਿੱਚੋਂ ਮਲੋਟ ਦੀ ਐਸ਼ਵੀਰਾ ਨੂੰ ਐਮਾਜ਼ਾਨ ਦੇ ਬ੍ਰਾਂਡ ਅੰਬੈਸਡਰ ਲਈ ਚੁਣਿਆ ਗਿਆ। ਐਸ਼ਵੀਰਾ ਅਰੋੜਾ ਦੀ ਇਸ ਪ੍ਰਾਪਤੀ ‘ਤੇ ਮਾਪਿਆਂ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਗਿਆ। Author: Malout Live