ਰੈਗੂਲੇਟਰੀ ਵਿੰਗ ਟੀਮ ਵੱਲੋਂ ਪਿੰਡ ਕੱਟਿਆਂਵਾਲੀ ਵਿਖੇ ਚੱਲ ਰਹੀ ਅਣ-ਅਧਿਕਾਰਤ ਉਸਾਰੀ ਨੂੰ ਕੀਤਾ ਸੀਲ

ਮਲੋਟ-ਅਬੋਹਰ ਨੈਸ਼ਨਲ ਹਾਈਵੇਅ ਉੱਤੇ ਪਿੰਡ ਕੱਟਿਆਂਵਾਲੀ ਤਹਿਸੀਲ ਮਲੋਟ ਵਿੱਚ ਐੱਚ.ਪੀ.ਐੱਲ ਪੈਟਰੋਲ ਪੰਪ ਦੇ ਨੇੜੇ ਚੱਲ ਰਹੀ ਅਣ-ਅਧਿਕਾਰਤ ਉਸਾਰੀ ਨੂੰ ਰੈਗੂਲੇਟਰੀ ਵਿੰਗ ਟੀਮ ਵੱਲੋਂ ਪੁਲਿਸ ਫੋਰਸ ਸਦਰ ਥਾਣਾ ਕਬਰਵਾਲਾ ਦੀ ਮੱਦਦ ਨਾਲ ਸੀਲ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਮਿਊਂਸੀਪਲ ਹਦੂਦ ਤੋਂ ਬਾਹਰ ਹੋ ਰਹੀਆਂ ਨਜਾਇਜ਼ ਉਸਾਰੀਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਡੈਵੀ ਗੋਇਲ ਆਈ.ਏ.ਐੱਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਟਾਊਨ ਪਲੈਨਰ, ਸ਼੍ਰੀ ਚਰਨ ਸਿੰਘ ਦੀ ਅਗਵਾਈ ਹੇਠ ਮਲੋਟ-ਅਬੋਹਰ ਨੈਸ਼ਨਲ ਹਾਈਵੇਅ ਉੱਤੇ ਪਿੰਡ ਕੱਟਿਆਂਵਾਲੀ ਤਹਿਸੀਲ ਮਲੋਟ ਵਿੱਚ ਐੱਚ.ਪੀ.ਐੱਲ ਪੈਟਰੋਲ ਪੰਪ ਦੇ ਨੇੜੇ ਚੱਲ ਰਹੀ ਅਣ-ਅਧਿਕਾਰਤ ਉਸਾਰੀ ਨੂੰ ਰੈਗੂਲੇਟਰੀ ਵਿੰਗ ਟੀਮ ਏ.ਟੀ.ਪੀ ਸ੍ਰੀ ਸਾਹਿਲ ਕੁਮਾਰ ਅਤੇ ਜੇ.ਈ ਸ੍ਰੀ ਬੂਟਾ ਸਿੰਘ ਵੱਲੋਂ ਪੁਲਿਸ ਫੋਰਸ ਸਦਰ ਥਾਣਾ ਕਬਰਵਾਲਾ ਦੀ ਮੱਦਦ ਨਾਲ ਸੀਲ ਕੀਤਾ ਗਿਆ।

ਇਸ ਮੌਕੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਭਵਿੱਖ ਵਿੱਚ ਇਹ ਕਾਰਵਾਈ ਜਾਰੀ ਰਹੇਗੀ, ਇਸ ਲਈ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਜਾਂ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਮੁੱਖ ਮਾਰਗਾਂ ਨੈਸ਼ਨਲ ਹਾਈਵੇਅ/ਸਟੇਟ ਹਾਈਵੇਅ ਉੱਤੇ ਕੋਈ ਵੀ ਕਮਰਸ਼ੀਅਲ ਉਸਾਰੀਂ ਬਿਨ੍ਹਾਂ ਵਿਭਾਗੀ ਪ੍ਰਵਾਨਗੀ ਤੋਂ ਨਾ ਕੀਤੀ ਜਾਵੇ ।

Author : Malout Live