ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ 67ਵੇਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਸੈਸ਼ਨ 2026-27 ਵਿੱਚ ਮਾਰੀਆਂ ਮੱਲ੍ਹਾਂ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ 67ਵੇਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ (ਮੁਕਤਸਰ ਜ਼ੋਨ) ਸੈਸ਼ਨ 2026-27 ਵਿੱਚ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਕਪੂਰ ਦੀ ਯੋਗ ਅਗਵਾਈ ਅਤੇ ਪ੍ਰੋਫੈਸਰਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ 67ਵੇਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ (ਮੁਕਤਸਰ ਜ਼ੋਨ) ਸੈਸ਼ਨ 2026-27 ਵਿੱਚ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਕਪੂਰ ਦੀ ਯੋਗ ਅਗਵਾਈ ਅਤੇ ਪ੍ਰੋਫੈਸਰਾਂ ਦੀ ਮਿਹਨਤ ਸਦਕਾ  ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਲਜ ਨੇ ਗਰੁੱਪ ਸ਼ਬਦ ਵਿੱਚ ਪਹਿਲਾ ਸਥਾਨ, ਗੀਤ ਵਿੱਚ ਦੂਜਾ ਸਥਾਨ ਅਤੇ ਨਾਨ-ਪਰਕਸ਼ਨ (ਸਿਤਾਰ ਵਾਦਨ )ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਥੀਏਟਰ ਆਈਟਮਾਂ ਵਿੱਚ ਵੀ ਕਾਲਜ ਨੇ ਕਮਾਲ ਕੀਤਾ। ਵਨ ਐਕਟ ਪਲੇਅ ਵਿੱਚ ਤੀਜਾ ਸਥਾਨ ਅਤੇ ਵਿਅਕਤੀਗਤ ਤੀਜਾ ਇਨਾਮ, ਸਕਿੱਟ ਵਿੱਚ ਦੂਜਾ ਸਥਾਨ ਅਤੇ ਵਿਅਕਤੀਗਤ ਤੀਜਾ ਸਥਾਨ,  ਭੰਡ ਵਿੱਚ ਤੀਜਾ ਸਥਾਨ ਅਤੇ ਹਿਸਟੋਨਿਕ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

ਵਿਰਾਸਤੀ ਅਤੇ ਸਾਹਿਤਕ ਆਈਟਮਾਂ ਵਿੱਚ ਵੀ ਕਾਲਜ ਪਿੱਛੇ ਨਾ ਰਿਹਾ। ਸੁੰਦਰ ਲਿਖਾਈ ਅੰਗਰੇਜ਼ੀ ਵਿੱਚ ਦੂਜਾ ਸਥਾਨ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਤੀਜਾ ਸਥਾਨ, ਨਾਲਾ ਬਣਾਉਣ ਵਿੱਚ ਦੂਜਾ ਸਥਾਨ ਅਤੇ ਖਿੱਦੋ ਬਣਾਉਣ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਲੋਕ ਨਾਚਾਂ ਵਿੱਚ ਵੀ ਕਾਲਜ ਨੇ ਆਪਣਾ ਝੰਡਾ ਗੱਡਿਆ। ਭੰਗੜੇ ਵਿੱਚ ਦੂਜਾ ਸਥਾਨ ਅਤੇ ਭੰਗੜੇ ਵਿੱਚ ਹੀ ਵਿਅਕਤੀਗਤ ਦੂਜਾ ਇਨਾਮ ਅਤੇ ਲੁੱਡੀ ਲੋਕ ਨਾਚ (ਲੜਕੀਆਂ) ਵਿੱਚ ਦੂਜਾ ਸਥਾਨ ਅਤੇ ਵਿਅਕਤੀਗਤ ਦੂਜਾ ਇਨਾਮ ਜਿੱਤ ਕੇ ਕਾਲਜ ਦੀ ਝੋਲੀ ਵਿੱਚ ਪਾਇਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਕਪੂਰ ਨੇ ਪ੍ਰੋ.ਮਨਜੀਤਕੌਰ ਇੰਚਾਰਜ ਸੱਭਿਅਚਾਰ ਕਮੇਟੀ, ਜੇਤੂ ਵਿਦਿਆਰਥੀਆਂ, ਇੰਚਾਰਜ ਅਧਿਆਪਕਾਂ ਅਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਵਿਦਿਆਰਥੀਆਂ ਨੂੰ ਇੰਟਰ-ਜ਼ੋਨਲ ਮੁਕਾਬਲਿਆਂ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

Author : Malout Live