ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਕਾਨਫਰੰਸ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ਕੀਤੇ ਪੰਜਾਬ ਲਈ ਵੱਡੇ ਐਲਾਨ
ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿਕਾਸ ਅਤੇ ਸੁਰੱਖਿਆ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ। ਮਾਘੀ ਦੇ ਮੇਲੇ ਦੌਰਾਨ ਰੱਖੀ ਗਈ ਅਕਾਲੀ ਦਲ ਦੀ ਕਾਨਫਰੰਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਈ ਐਲਾਨ ਕੀਤੇ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿਕਾਸ ਅਤੇ ਸੁਰੱਖਿਆ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸਰਕਾਰ ਬਣਨ ਦੇ 10 ਦਿਨ 'ਚ ਕਿਸਾਨਾਂ ਨੂੰ ਦਿੱਤੇ ਜਾਣਗੇ ਮੁਫ਼ਤ ਨਵੇਂ ਟਿਊਬਵੈੱਲ ਕੁਨੈਕਸ਼ਨ। ਪਾਈਪ ਲਾਈਨਾਂ ਰਾਹੀਂ ਟੇਲਾਂ ਤੱਕ ਪਾਣੀ ਪਹੁੰਚਦਾ ਕਰਾਂਗੇ। ਮਾਲਵੇ ਵਿੱਚ ਬੰਦ ਕੀਤੇ ਲਿਫਟ ਪੰਪ ਮੁੜ ਚਾਲੂ ਕੀਤੇ ਜਾਣਗੇ। ਰਾਜਸਥਾਨ ਨੂੰ ਜਾਂਦਾ ਵਾਧੂ ਪਾਣੀ ਬੰਦ ਕਰਾਂਗੇ ਤੇ ਇਹ ਪਾਣੀ ਪੰਜਾਬ ਦੇ ਖੇਤਾਂ ਨੂੰ ਦਿੱਤਾ ਜਾਵੇਗਾ। ਸੇਮ ਦੇ ਖਾਤਮੇ ਲਈ ਨਵੇਂ ਸੇਮ ਨਾਲ਼ੇ ਕੱਢੇ ਜਾਣਗੇ। ਪਸ਼ੂਧਨ ਮੇਲੇ ਤੇ ਪਸ਼ੂਧਨ ਮੁਕਾਬਲੇ ਮੁੜ ਸ਼ੁਰੂ ਹੋਣਗੇ । ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ 75% ਸਬਸਿਡੀ ਦਿੱਤੀ ਜਾਵੇਗੀ। ਸਰਹੱਦੀ ਇਲਾਕਿਆਂ ਤਾਰੋਂ ਪਾਰ ਸਾਰੀਆਂ ਕੱਚੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣਗੀਆਂ। ਇੱਕ ਸਾਲ ਵਿੱਚ ਜ਼ਮੀਨਾਂ ਦੀ ਮੁਫ਼ਤ ਤਕਸੀਮ ਕੀਤੀ ਜਾਵੇਗੀ। ਲਾਲ ਲਕੀਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਮਿਲਣਗੇ ਮਕਾਨਾਂ ਦੇ ਮਾਲਕੀ ਹੱਕ ਗਰੀਬ ਦੀ ਸਵਾਰੀ ਮੋਟਰਸਾਈਕਲ ਦਾ ਟੈਕਸ ਮੁਆਫ਼ ਕਰਕੇ "ਗੱਡੇ" ਦਾ ਦਰਜਾ ਦੇਵਾਂਗੇ।
ਪੰਜਾਬ ਵਿੱਚ ਇੱਕ ਵੀ ਗੈਂਗਸਟਰ ਨਹੀਂ ਰਹਿਣ ਦਿੱਤਾ ਜਾਵੇਗਾ। ਗੈਂਗਸਟਰਾਂ ਦੀ ਜ਼ਮੀਨ ਤੇ ਜਾਇਦਾਦ ਹੋਵੇਗੀ ਜ਼ਬਤ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਤੇ ਵੈਟਨਰੀ ਕਾਲਜ ਬਣੇਗਾ ਅਤੇ 50 ਫੀਸਦੀ ਸੀਟਾਂ ਹਰ ਵਰਗ ਦੇ ਗਰੀਬ ਵਿਦਿਆਰਥੀਆਂ ਲਈ ਮੁਫ਼ਤ ਪੜ੍ਹਾਈ ਹੋਵੇਗੀ। ਪੰਜਾਬ ਦੇ ਨੌਜਵਾਨਾਂ ਨੂੰ ਕਾਰੋਬਾਰ ਦੀ ਸ਼ੁਰੂਆਤ ਲਈ 10 ਲੱਖ ਰੁਪਏ ਤੱਕ ਦਾ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇਗਾ। ਜਿਸਨੂੰ ਪਹਿਲੇ ਤਿੰਨ ਸਾਲ ਤੋਂ ਬਾਅਦ ਅਗਲੇ 7 ਸਾਲਾਂ ਵਿੱਚ ਬਿਨ੍ਹਾਂ ਵਿਆਜ ਤੋਂ ਮੋੜਨ ਲਈ ਖੁੱਲ੍ਹ ਹੋਵੇਗੀ। ਪੰਜਾਬ ਵਿੱਚ ਬੰਦ ਪਏ ਸੇਵਾ ਕੇਂਦਰ ਮੁੜ ਖੋਲੇ ਜਾਣਗੇ। ਵਰਲਡ ਕਬੱਡੀ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ। ਪੰਜਾਬ ਦੇ ਨੌਜਵਾਨਾਂ ਨੂੰ ਕਾਰੋਬਾਰ ਦੀ ਸ਼ੁਰੂਆਤ ਲਈ 10 ਲੱਖ ਰੁਪਏ ਤੱਕ ਦਾ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇਗਾ। ਜਿਸਨੂੰ ਪਹਿਲੇ ਤਿੰਨ ਸਾਲ ਤੋਂ ਬਾਅਦ ਅਗਲੇ 7 ਸਾਲਾਂ ਵਿੱਚ ਬਿਨ੍ਹਾਂ ਵਿਆਜ ਤੋਂ ਮੋੜਨ ਲਈ ਖੁੱਲ੍ਹ ਹੋਵੇਗੀ। ਪੰਜਾਬ ਵਿੱਚ ਬਾਹਰਲੇ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ। ਪੰਜਾਬ ਵਿੱਚ ਨੌਜਵਾਨਾਂ ਦੇ ਸੁਨਹਿਰੀ ਭਵਿਖ ਲਈ ਬਣਾਈ ਜਾਵੇਗੀ ਸਕਿੱਲ ਯੂਨੀਵਰਸਿਟੀ।
Author : Malout Live



