ਸਰਕਾਰੀ ਹਾਈ ਸਕੂਲ ਮਨੀਆਂ ਵਾਲਾ ਦਾ ਦਾਖਲਾ ਮੁਹਿੰਮ ਸਬੰਧੀ ਪੋਸਟਰ ਜਾਰੀ ਜਿਲਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਸਿੱਖਿਆ ਅੰਜੂ ਗੁਪਤਾ ਵੱਲੋਂ ਪੋਸਟਰ ਜਾਰੀ ਕੀਤਾ ਗਿਆ

ਸ੍ਰੀ ਮੁਕਤਸਰ ਸਾਹਿਬ :-  ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਚਲਾਈ ਜਾ ਰਹੀ ਦਾਖਲਾ ਮੁਹਿੰਮ ਈਚ ਵਨ ਬਰਿੰਗ ਵਨ  ਦੇ ਚਲਦਿਆਂ ਜ਼ਿਲਾ ਸਿੱਖਿਆ ਅਫ਼ਸਰ ਅੰਜੂ ਗੁਪਤਾ ਦੁਆਰਾ ਸਰਕਾਰੀ ਹਾਈ ਸਕੂਲ ਮਨੀਆਂ ਵਾਲਾ ਦਾ ਨਵੇਂ ਵਿੱਦਿਅਕ ਵਰੇ ਲਈ ਪੋਸਟਰ ਜਾਰੀ ਕੀਤਾ ਗਿਆ । ਜ਼ਿਕਰਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਦੁਆਰਾ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲ ਦਿੱਤਾ ਗਿਆ ਹੈ  ਹਰ ਸਕੂਲ ਵਿਚ ਈ ਕੰਟੈਂਟ ਅਤੇ ਨਿਵੇਕਲੀਆਂ ਵਿਧੀਆਂ ਰਾਹੀਂ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ । ਵਿਦਿਅਰਥੀਆਂ ਦੀ ਉਮਰ ਅਤੇ ਪੱਧਰ ਅਨੁਸਾਰ ਜਮਾਤਾਂ ਵਿੱਚ ਦਾਖ਼ਲਾ ਦਿੱਤਾ ਜਾ ਰਿਹਾ ਹੈ । ਜਿਸ ਸਬੰਧੀ ਗੱਲਬਾਤ ਕਰਦਿਆਂ ਇਨਰੋਲਮੈਂਟ ਸੈੱਲ ਦੇ ਨੋਡਲ ਅਫ਼ਸਰ ਕਪਿਲ ਸ਼ਰਮਾ ਅਤੇ ਮੀਡੀਆ ਕੋਆਰਡੀਨੇਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਜਿਸ ਵਿੱਚ ਨਵੇਂ ਵਿੱਦਿਅਕ ਸੈਸ਼ਨ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ ਲਈ ਮਾਪਿਆਂ ਪਤਵੰਤਿਆਂ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਰੂਪ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਦੇ ਚਲਦਿਆਂ ਉਨਾਂ ਜਿਲੇ ਵਿੱਚ ਬਹੁਤ ਜਅਿਾਦਾ ਵਿਦਿਆਰਥੀ ਦਾਖ਼ਲਾ ਲੈ ਚੁੱਕੇ ਹਨ ।

 ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਸਰਕਾਰੀ ਸਕੂਲਾਂ ਵਿੱਚ ਮਨਪਸੰਦ ਮਾਧਿਅਮ ਰਾਹੀਂ ਪੜਾਈ ਦੀ ਵਿਵਸਥਾ ਵਿਸ਼ੇ ਦੇ ਮਾਹਿਰ ਅਧਿਆਪਕਾਂ ਦੁਆਰਾ ਕੀਤੀ ਗਈ ਹੈ । ਵਿਦਿਆਰਥੀਆਂ ਨੂੰ ਐੱਲਈਡੀ ਪ੍ਰੋਜੈਕਟਰ ਅਤੇ ਨਵੀਆਂ ਵਿਧੀਆਂ ਰਾਹੀਂ ਪੜਾਇਆ ਜਾ ਰਿਹਾ ਹੈ ।ਇਸ ਵਾਰ ਸਮੂਹ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੋਜੈਕਟਰ,ਸਾਇੰਸ ਲੈਬ,ਸਪੋਰਟਸ ਗਰਾਉਂਡ ਆਦਿ ਖੂਬਸੂਰਤੀ ਨਾਲ ਹਰ ਸਰਕਾਰੀ ਸਕੂਲ ਵਿੱਚ ਸਜਾਇਆ ਗਿਆ ਹੈ ਜੋ ਕਿ ਸਭਨਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ ਉਨਾਂ ਮਾਪਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਾਉਣ ਲਈ ਪ੍ਰੇਰਿਆ।