ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਭਾਈ ਮਹਾਂ ਸਿੰਘ ਹਾਲ ਵਿਖੇ ਹੋਈ ਮਹੀਨਾਵਾਰ ਮੀਟਿੰਗ
ਮਲੋਟ: ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੰਡੋਕੇ, ਤਹਿਸੀਲ ਮੁਕਤਸਰ ਦੇ ਪ੍ਰਧਾਨ ਸਰਦਾਰ ਗੁਰਜੰਟ ਸਿੰਘ ਮਹੰਤ, ਲੱਖੇਵਾਲੀ ਤਹਿਸੀਲ ਪ੍ਰਧਾਨ ਸਰਦਾਰ ਰਜਿੰਦਰ ਸਿੰਘ, ਜਗਸੀਰ ਸਿੰਘ ਸੁਖਨਾ ਅਤੇ ਬਿੰਦਰਪਾਲ ਸਿੰਘ ਝਬੇਲਵਾਲੀ ਸਟੇਟ ਬਾਡੀ ਮੈਂਬਰਾਂ ਦੀ ਨਿਗਰਾਨੀ ਹੇਠ ਹੋਈ। ਇਸ ਮੀਟਿੰਗ ਵਿੱਚ ਨੰਬਰਦਾਰਾਂ ਦੀਆਂ ਮੰਗਾਂ, ਮਾਣ ਭੱਤਾ 10000, ਟੋਲ ਟੈਕਸ ਮਾਫ ਕਰਨਾ, ਰਜਿਸਟਰੀ ਕਰਵਾਉਣ ਸਮੇਂ ਚੌਕੀਦਾਰਾ ਦੀ ਰਸੀਦ ਨਾਲ ਲਾਈ ਜਾਵੇ ਅਤੇ ਪੰਜਾਬ ਨੰਬਰਦਾਰ ਯੂਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਨੰਬਰਦਾਰਾਂ ਨਾਲ ਮੀਟਿੰਗ ਕਰਨ ਦਾ ਸਮਾਂ ਮੰਗਿਆ।
ਇਸ ਮੌਕੇ ਬਲਕਰਨ ਸਿੰਘ ਗੋਲਡੀ ਭਾਗਸਰ, ਰਜਵੰਤ ਸੰਗਰਾਣਾ, ਸੁਖਦੇਵ ਖੱਪਿਆਵਾਲੀ, ਬਲਜਿੰਦਰ ਕੁਰਾਈਵਾਲਾ, ਜਲੌਰ ਸਿੰਘ ਨੰਦਗੜ੍ਹ, ਚਾਨਣ ਸਿੰਘ ਚੱਕ ਗਾਂਧਾ, ਗੁਰਲਾਲ ਸਿੰਘ ਦਾਨੇਵਾਲਾ, ਗੁਰਭੇਜ ਬੁੱਢੀਮੱਲ, ਪਾਲ ਸੀਰਵਾਲੀ, ਤੇਜਿੰਦਰ ਸ਼ੇਰੇਵਾਲਾ, ਕੁਲਵੰਤ ਲੁਹਾਰਾ, ਵੀਰ ਗੂੜੀ ਸੰਘਰ, ਗੁਰਦੀਪ ਰੱਤਾ ਟਿੱਬਾ, ਗੁਰਾਦਿੱਤਾ ਮੌੜ, ਚੂਹੜ ਸਿੰਘ ਭੁੱਟੀਵਾਲਾ, ਸਵਰਨ ਵਧਾਈ, ਤਰਸੇਮ ਝੋਰੜ, ਦਰਸ਼ਨ ਚੱਕ ਮੋਦਲੇਵਾਲਾ, ਹਰਦੇਵ ਆਸਾ ਬੁੱਟਰ, ਹਰਜਿੰਦਰ ਸਦਰਵਾਲਾ, ਵਕੀਲ ਵਧਾਈ, ਬਲਵਿੰਦਰ ਲਖਮੀਰੇਆਣਾ, ਬਲਰਾਜ ਜੰਡਵਾਲਾ, ਹੰਸਾ ਸਿੰਘ ਗੂੜੀ ਸੰਘਰ, ਗੁਰਪ੍ਰੀਤ ਜੱਸੇਆਣਾ ਅਤੇ ਇਕਬਾਲ ਸਿੰਘ ਮੜਮੱਲੂ ਹਾਜ਼ਿਰ ਸਨ। Author: Malout Live