ਮਲੋਟ ਵਿੱਚ ਐਨ.ਸੀ.ਸੀ ਅਕੈਡਮੀ ਵੱਲੋਂ ਲਗਾਇਆ ਗਿਆ ਐਡਵਾਂਸ ਲੀਡਰਸ਼ਿਪ ਕੈਂਪ, 5 ਸਟੇਟਾਂ ਦੇ ਕੈਡਿਟਾਂ ਨੇ ਲਿਆ ਭਾਗ
ਮਲੋਟ ਦੀ ਐਨ.ਸੀ.ਸੀ ਅਕੈਡਮੀ ਵਿਖੇ 12 ਦਿਨ ਦਾ ਐਡਵਾਂਸ ਲੀਡਰਸ਼ਿਪ ਕੈਂਪ ਲਗਾਇਆ ਗਿਆ, ਜਿਸ ਦੀ ਸਮਾਪਤੀ ਅੱਜ 30 ਅਕਤੂਬਰ ਨੂੰ ਹੈ। ਮਲੋਟ ਲਾਈਵ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ 6 ਪੰਜਾਬ ਬਟਾਲੀਅਨ ਐਨ.ਸੀ.ਸੀ ਮਲੋਟ ਤੋਂ ਸੂਬੇਦਾਰ ਉਮੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਨੈਸ਼ਨਲ ਲੈਵਲ ਤੇ ਲਗਾਇਆ ਗਿਆ ਸੀ, ਜਿਸ ਵਿੱਚ ਕੁੱਲ 5 ਸਟੇਟਾਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਦੇ ਕੈਡਿਟ ਸ਼ਾਮਿਲ ਸਨ।
ਮਲੋਟ : ਮਲੋਟ ਦੀ ਐਨ.ਸੀ.ਸੀ ਅਕੈਡਮੀ ਵਿਖੇ 12 ਦਿਨ ਦਾ ਐਡਵਾਂਸ ਲੀਡਰਸ਼ਿਪ ਕੈਂਪ ਲਗਾਇਆ ਗਿਆ, ਜਿਸ ਦੀ ਸਮਾਪਤੀ ਅੱਜ 30 ਅਕਤੂਬਰ ਨੂੰ ਹੈ। ਮਲੋਟ ਲਾਈਵ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ 6 ਪੰਜਾਬ ਬਟਾਲੀਅਨ ਐਨ.ਸੀ.ਸੀ ਮਲੋਟ ਤੋਂ ਸੂਬੇਦਾਰ ਉਮੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਨੈਸ਼ਨਲ ਲੈਵਲ ਤੇ ਲਗਾਇਆ ਗਿਆ ਸੀ, ਜਿਸ ਵਿੱਚ ਕੁੱਲ 5 ਸਟੇਟਾਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਦੇ ਕੈਡਿਟ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਹ ਕੈਂਪ 19 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਇਸ ਕੈਂਪ ਵਿੱਚ ਕੈਡਿਟਾਂ ਨੂੰ ਲੀਡਰਸ਼ਿਪ ਦੇ ਬਾਰੇ ਟ੍ਰੇਨਿੰਗ ਦਿੱਤੀ ਗਈ ਅਤੇ ਵੱਖ-ਵੱਖ ਵਿਭਾਗ ਦੀਆਂ ਕਲਾਸਾਂ ਲਗਾਇਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਕੈਂਪ ਤੋਂ ਬਾਅਦ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ ਅਤੇ ਇਹ ਬੱਚੇ ਅੱਗੇ ਚੱਲ ਕੇ ਉੱਚ ਪੱਧਰ ਦੇ ਅਫਸਰਾਂ ਦੀ ਚੋਣ ਲਈ ਸ਼ਾਮਿਲ ਹੋ ਸਕਣਗੇ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਐਨ.ਸੀ.ਸੀ ਜਰੂਰ ਜੋਆਇਨ ਕਰਨੀ ਚਾਹੀਦੀ ਹੈ ਤਾਂ ਜੋ ਕਦੇ ਦੇਸ਼ ਵਿੱਚ ਕੋਈ ਸੰਕਟ ਆਵੇ ਤਾਂ ਉਹ ਅੱਗੇ ਹੋ ਕੇ ਆਪਣਾ ਹੁਨਰ ਦਿਖਾ ਸਕਣ। ਉਨ੍ਹਾਂ ਕਿਹਾ ਕਿ ਐਨ.ਸੀ.ਸੀ ਟ੍ਰੇਨਿੰਗ ਸਦਕਾਂ ਬੱਚੇ ਆਰਮੀ, ਪੁਲਿਸ ਜਾਂ ਨੇਵੀ ਵਿੱਚ ਵੱਡੇ ਦਰਜੇ ਤੇ ਅਫਸਰ ਬਣ ਸਕਦੇ ਹਨ। ਇਸ ਕੈਂਪ ਦੇ ਪੂਰਾ ਹੋਣ ਦੀ ਖੁਸ਼ੀ ਵਿੱਚ ਐਨ.ਸੀ.ਸੀ ਅਕੈਡਮੀ ਵਿੱਚ ਇਕ ਸ਼ਾਨਦਾਰ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿੱਥੇ ਬੱਚਿਆਂ ਨੇ ਵੱਖ-ਵੱਖ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨੇ।
Author : Malout Live



