ਪੱਤਰਕਾਰ ਭਾਈਚਾਰੇ ਵੱਲੋਂ ਪੱਤਰਕਾਰ ਰਣਜੀਤ ਗਿੱਲ ਦੇ ਹੱਕ ਵਿੱਚ 8 ਦਸੰਬਰ ਨੂੰ ਕੀਤਾ ਜਾਵੇਗਾ SSP ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦਾ ਘਿਰਾਓ
ਪੱਤਰਕਾਰ ਭਾਈਚਾਰੇ ਵੱਲੋਂ ਇਨਸਾਫ਼ ਪਸੰਦ ਸਮੂਹ ਜੱਥੇਬੰਦੀਆਂ ਨੂੰ ਪੱਤਰਕਾਰ ਰਣਜੀਤ ਗਿੱਲ ਦੇ ਹੱਕ ਵਿੱਚ 8 ਦਸੰਬਰ 2025 ਨੂੰ ਸਵੇਰੇ 11:00 ਵਜੇ ਮੁਕਤੇ ਮੀਨਾਰ (ਖੰਡਾ ਪਾਰਕ) ਸ੍ਰੀ ਮੁਕਤਸਰ ਸਾਹਿਬ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਉਪਰੰਤ ਉਹਨਾਂ ਵੱਲੋਂ SSP ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਦਾ ਘਿਰਾਓ ਕੀਤਾ ਜਾਵੇਗਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੱਤਰਕਾਰ ਭਾਈਚਾਰੇ ਵੱਲੋਂ ਇਨਸਾਫ਼ ਪਸੰਦ ਸਮੂਹ ਜੱਥੇਬੰਦੀਆਂ ਨੂੰ ਪੱਤਰਕਾਰ ਰਣਜੀਤ ਗਿੱਲ ਦੇ ਹੱਕ ਵਿੱਚ 8 ਦਸੰਬਰ 2025 ਨੂੰ ਸਵੇਰੇ 11:00 ਵਜੇ ਮੁਕਤੇ ਮੀਨਾਰ (ਖੰਡਾ ਪਾਰਕ) ਸ੍ਰੀ ਮੁਕਤਸਰ ਸਾਹਿਬ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਉਪਰੰਤ ਉਹਨਾਂ ਵੱਲੋਂ SSP ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਦਾ ਘਿਰਾਓ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਬੀਤੇ ਕੁੱਝ ਦਿਨ ਪਹਿਲਾਂ ਬਾਹਰੋਂ ਆ ਰਹੇ ਝੋਨੇ ਦੀ ਹੋ ਰਹੀ ਖਰੀਦ ਸੰਬੰਧੀ ਕਵਰੇਜ਼ ਕਰ ਰਹੇ ਪੱਤਰਕਾਰ ਰਣਜੀਤ ਗਿੱਲ ਦੀ ਬੁਰੀਂ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਪੂਰੇ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ ਅਤੇ ਇਸ ਸੰਬੰਧੀ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਪਰ ਇਸ ਦੇ ਬਾਵਜੂਦ ਪੁਲਿਸ ਵੱਲੋਂ ਬਣਦੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪੱਤਰਕਾਰਾਂ ਵੱਲੋਂ ਰੋਸ ਮਾਰਚ ਵੀ ਕੱਢਿਆ ਗਿਆ ਸੀ ਅਤੇ ਹੋਰ ਵੀ ਵੱਡਾ ਸੰਘਰਸ਼ ਉਲੀਕਣ ਦੀ ਗੱਲ ਕਹੀ ਸੀ। ਉਸ ਤੋਂ ਬਾਅਦ ਹੁਣ ਪੱਤਰਕਾਰ ਭਾਈਚਾਰੇ ਵੱਲੋਂ 08 ਦਸੰਬਰ ਨੂੰ ਐੱਸ.ਐੱਸ.ਪੀ ਦਫਤਰ ਦਾ ਘਿਰਾਓ ਕਰਨ ਦਾ ਫੈਲਲਾ ਕੀਤਾ ਗਿਆ ਹੈ।
Author : Malout Live



