ਮਲੋਟ ਵਿਖੇ ਸ਼੍ਰੀ ਸ਼ਿਆਮ ਮਹਾਉਤਸਵ ਏਕਾਦਸ਼ੀ ਸੰਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਮਲੋਟ ਦੇ “ਖਾਟੂ ਧਾਮ ਸ਼੍ਰੀ ਕ੍ਰਿਸ਼ਨਾ ਮੰਦਰ, ਮੰਡੀ ਹਰਜੀ ਰਾਮ, ਵਿਖੇ ਸ਼੍ਰੀ ਸ਼ਿਆਮ ਮਹਾਉਤਸਵ ਏਕਾਦਸ਼ੀ ਸੰਕੀਰਤਨ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਆਮ ਭਗਤਾਂ ਨੇ ਸ਼ਿਰਕਤ ਕਰਕੇ ਬਾਬਾ ਸ਼ਿਆਮ ਦੇ ਦਰਸ਼ਨ ਕੀਤੇ ਅਤੇ ਭਜਨ-ਕੀਰਤਨ ਦਾ ਆਨੰਦ ਮਾਣਿਆ।
ਮਲੋਟ : ਮਲੋਟ ਦੇ “ਖਾਟੂ ਧਾਮ ਸ਼੍ਰੀ ਕ੍ਰਿਸ਼ਨਾ ਮੰਦਰ, ਮੰਡੀ ਹਰਜੀ ਰਾਮ, ਵਿਖੇ ਸ਼੍ਰੀ ਸ਼ਿਆਮ ਮਹਾਉਤਸਵ ਏਕਾਦਸ਼ੀ ਸੰਕੀਰਤਨ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਆਮ ਭਗਤਾਂ ਨੇ ਸ਼ਿਰਕਤ ਕਰਕੇ ਬਾਬਾ ਸ਼ਿਆਮ ਦੇ ਦਰਸ਼ਨ ਕੀਤੇ ਅਤੇ ਭਜਨ-ਕੀਰਤਨ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਭਗਤਾਂ ਲਈ ਭੁਜੀਆ, ਬਦਾਨਾ ਅਤੇ ਚਾਹ ਦਾ ਪ੍ਰਸ਼ਾਦ ਅਟੁੱਟ ਵਰਤਾਇਆ ਗਿਆ। ਸਮਾਗਮ ਦੌਰਾਨ 20 ਨਵੰਬਰ ਨੂੰ ਬਾਬਾ ਸ਼ਿਆਮ ਜੀ ਦੇ ਪਾਵਨ ਜਨਮ ਦਿਵਸ ਮੌਕੇ ਕਰਵਾਏ ਜਾਣ ਵਾਲੇ ਵਿਸ਼ਾਲ ਸਮਾਗਮ ਸੰਬੰਧੀ ਸੱਦਾ ਪੱਤਰ ਵੀ ਜਾਰੀ ਕੀਤਾ ਗਿਆ। ਉਨ੍ਹਾਂ ਨੇ ਬਾਬਾ ਸ਼ਿਆਮ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਆਉਣ ਵਾਲਾ ਜਨਮ ਦਿਵਸ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਵੇ ਅਤੇ ਬਾਬਾ ਜੀ ਦੀ ਕਿਰਪਾ ਸਮੂਹ ਸੰਗਤ ’ਤੇ ਬਣੀ ਰਹੇ।
ਸੰਕੀਰਤਨ ਦੌਰਾਨ ਪ੍ਰਸਿੱਧ ਭਜਨ ਗਾਇਕ ਲੋਕੇਸ਼ ਸ਼ਰਮਾ ਲੱਡੂ (ਬਠਿੰਡਾ) ਅਤੇ ਨਿੱਕੂ ਸਿੰਘ (ਦਿਓਣ ਖੇੜਾ) ਨੇ ਆਪਣੇ ਮਿੱਠੇ ਅਤੇ ਭਾਵਪੂਰਣ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੇ ਸਮਾਪਨ ਮੌਕੇ ਕ੍ਰਿਸ਼ਨਾ ਮੰਦਰ ਦੇ ਪ੍ਰਧਾਨ ਭਾਰਤ ਭੂਸ਼ਣ ਗੋਇਲ, ਸਰਪ੍ਰਸਤ ਅਸ਼ੋਕ ਗੋਇਲ, ਸ਼ਿਆਮ ਮਿੱਤਰ ਮੰਡਲ ਦੇ ਪ੍ਰਧਾਨ ਰਵਿੰਦਰ ਗੁਪਤਾ, ਜਨਕ ਰਾਜ, ਸੁਨੀਲ ਜਾਜੋਰੀਆ, ਅਸ਼ੋਕ ਅਬੁੱਲ ਖੁਰਾਣਾ, ਸੰਜੀਵ ਮਿੱਤਲ, ਰਾਜਾ ਕਟਾਰੀਆ ਅਤੇ ਮੋਹਨ ਲਾਲ ਵੱਲੋਂ ਪ੍ਰਸਿੱਧ ਭਜਨ ਗਾਇਕ ਲੋਕੇਸ਼ ਸ਼ਰਮਾ ਲੱਡੂ ਨੂੰ ਬਾਬਾ ਸ਼ਿਆਮ ਦਾ ਸਰੂਪ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੂਜਨ ਕਰਤਾ ਕੁਲਦੀਪ ਸ਼ਰਮਾ ਨੂੰ ਵੀ ਬਾਬਾ ਸ਼ਿਆਮ ਦਾ ਸਰੂਪ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਸ਼ਿਆਮ ਮਹਾਉਤਸਵ ਏਕਾਦਸ਼ੀ ਸੰਕੀਰਤਨ ਨੇ ਸੰਗਤ ਨੂੰ ਭਗਤੀ, ਸ਼ਰਧਾ ਅਤੇ ਆਪਸੀ ਸਾਂਝ ਦਾ ਸੰਦੇਸ਼ ਦਿੱਤਾ।
Author : Malout Live



