ਡਾ.ਉੱਪਲ ਨੇ ਪ੍ਰੋ . ਦੀਪਕ ਟੰਡਨ ਨੂੰ ਆਪਣੀ ਨਵੀਂ ਈ - ਬੈਕਿੰਗ ਪੁਸਤਕ ਭੇਂਟ ਕੀਤੀ ।

ਮਲੋਟ:- ਡੀ.ਏ.ਵੀ. ਕਾਲਜ ਮਲੋਟ ਦੇ ਅਰਥਸ਼ਾਸਤਰ ਵਿਭਾਗ ਦੇ ਮੁਖੀ ਡਾ.ਆਰ.ਕੇ.ਉੱਪਲ ਨੇ ਆਪਣੀ ਨਵੀਂ ਈ - ਬੈਕਿੰਗ ਪੁਸਤਕ ਪ੍ਰੋ.ਦੀਪਕ ਟੰਡਨ, ਆਈ.ਐੱਮ.ਆਈ ਨਵੀਂ ਦਿੱਲੀ ਨੂੰ ਭੇਂਟ ਕੀਤੀ। ਇਸ ਪੁਸਤਕ ਵਿੱਚ ਖੋਜ ਤੇ ਅਧਾਰਿਤ ਬਹੁਤ ਸਾਰੇ ਖੋਜ ਪੇਪਰ ਸ਼ਾਮਲ ਕੀਤੇ ਗਏ ਹਨ । ਜਿੰਨਾਂ ਦਾ ਮੁੱਖ ਬਿੰਦੂ ਇਹ ਹੈ ਕਿ ਭਾਰਤੀ ਬੈਕਿੰਗ ਪ੍ਰਣਾਲੀ ਵਿੱਚ ਈ - ਬੈਕਿੰਗ ਉਹਨੀ ਸਫਲ ਕਿਉਂ ਨਹੀਂ ਹੋ ਸਕੀ ਜਿੰਨੀ ਕਿ ਵਿਦੇਸ਼ਾਂ ਵਿੱਚ ਹੋਈ ਹੈ । ਡਾ.ਦੀਪਕ ਟੰਡਨ ਨੇ ਕਿਹਾ ਕਿ ਇਹ ਪੁਸਤਕ ਜਿੱਥੇ ਵਿਦਿਆਰਥੀਆਂ ਲਈ ਲਾਭਦਾਈਕ ਸਿੱਧ ਹੋਵੇਗੀ ਉਸਦੇ ਨਾਲ ਹੀ ਇਹ ਭਾਰਤੀ ਬੈਕਿੰਗ ਪ੍ਰਣਾਲੀ ਵਿੱਚ ਈ - ਟੈਕਨੋਲੀਜੀ ਨੂੰ ਵਿਕਸਤ ਕਰਨ ਵਿੱਚ ਵੀ ਸਹਾਈ ਹੋਵੇਗੀ । ਉਹਨਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਨਵੀਆਂ ਤਕਨੀਕਾਂ ਦਾ ਹੈ । ਅਜਿਹੀ ਪੁਸਤਕ ਦੀ ਖਾਸ ਅਹੀਮਤ ਹੈ । ਉਹਨਾਂ ਨੇ ਡਾ.ਆਰ.ਕੇ.ਉੱਪਲ ਨੂੰ ਇਸ ਪੁਸਤਕ ਲਈ ਵਧਾਈ ਦਿੱਤੀ ।