ਮਲੋਟ ਦੇ ਵਾਰਡ ਨੰਬਰ 06 ਤੋਂ ਰਜੇਸ਼ ਮਦਾਨ ਕਾਂਗਰਸ ਪਾਰਟੀ ਦੇ ਹੋ ਸਕਦੇ ਹਨ ਉਮੀਦਵਾਰ

ਮਲੋਟ ਦੇ ਜੇਕਰ ਵਾਰਡ ਨੰਬਰ 06 ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਰਜੇਸ਼ ਮਦਾਨ ਚੋਣ ਲੜ ਸਕਦੇ ਹਨ ਕਿਉਂਕਿ ਕਾਫੀ ਸਮੇਂ ਤੋਂ ਹੀ ਉਹ ਲੋਕਾਂ ਵਿੱਚ ਵਿਚਰਦੇ ਆ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਮੋਡੇ ਨਾਲ ਮੋਡਾ ਲਾ ਕੇ ਖੜਦੇ ਆ ਰਹੇ ਹਨ।

ਮਲੋਟ : ਮਲੋਟ ਵਿੱਚ ਆਉਣ ਵਾਲੀਆਂ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ ਅਤ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਦੇ ਚਲਦਿਆਂ ਮਲੋਟ ਦੇ ਵੱਖ-ਵੱਖ ਵਾਰਡਾਂ ਵਿੱਚ ਕਈ ਚਿਹਰਿਆਂ ਵੱਲੋਂ ਆਪਣੀਆਂ ਦਾਅਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ।

ਮਲੋਟ ਦੇ ਜੇਕਰ ਵਾਰਡ ਨੰਬਰ 06 ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਰਜੇਸ਼ ਮਦਾਨ ਚੋਣ ਲੜ ਸਕਦੇ ਹਨ ਕਿਉਂਕਿ ਕਾਫੀ ਸਮੇਂ ਤੋਂ ਹੀ ਉਹ ਲੋਕਾਂ ਵਿੱਚ ਵਿਚਰਦੇ ਆ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਮੋਡੇ ਨਾਲ ਮੋਡਾ ਲਾ ਕੇ ਖੜਦੇ ਆ ਰਹੇ ਹਨ। ਇਸੇ ਕਰਕੇ ਲੋਕਾਂ ਨੇ ਵੀ ਉਨ੍ਹਾਂ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਮੰਗ ਕੀਤੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇ।

Author : Malout Live