ਵਾਟਰ ਵਰਕਸ ਅਤੇ ਸੀਵਰੇਜ ਵਿਭਾਗ ਮਲੋਟ ਵੱਲੋਂ ਪਾਣੀ ਦੀ ਸਪਲਾਈ ਨੂੰ ਲੈ ਕੇ ਜਰੂਰੀ ਸੂਚਨਾ

ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਵੱਲੋਂ ਮਲੋਟ ਵਾਸੀਆਂ ਨੂੰ ਪੀਣ ਵਾਲਾ ਪਾਣੀ ਇੱਕ ਦਿਨ ਛੱਡ ਕੇ ਮੁਹੱਈਆ ਕਰਵਾਇਆ ਜਾਵੇਗਾ। ਨਹਿਰੀ ਵਿਭਾਗ ਵੱਲੋਂ ਸਰਹਿੰਦ ਫੀਡਰ ਨਹਿਰ ਦੀ ਰਿਪੇਅਰ ਅਤੇ ਨਵੀਨੀਕਰਨ ਹਿੱਤ ਨਹਿਰ 21 ਜਨਵਰੀ ਤੋਂ 24 ਫਰਵਰੀ ਤਕ ਬੰਦ ਕੀਤੀ ਗਈ ਹੈ।

ਮਲੋਟ : ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਵੱਲੋਂ ਮਲੋਟ ਵਾਸੀਆਂ ਨੂੰ ਪੀਣ ਵਾਲਾ ਪਾਣੀ ਇੱਕ ਦਿਨ ਛੱਡ ਕੇ ਮੁਹੱਈਆ ਕਰਵਾਇਆ ਜਾਵੇਗਾ। ਸੀਵਰੇਜ਼ ਬੋਰਡ ਦੇ ਇੰਜੀਨੀਅਰ ਰਾਕੇਸ਼ ਮੋਹਨ ਮੱਕੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਸਰਹਿੰਦ ਫੀਡਰ ਨਹਿਰ ਦੀ ਰਿਪੇਅਰ ਅਤੇ ਨਵੀਨੀਕਰਨ ਹਿੱਤ ਨਹਿਰ 21 ਜਨਵਰੀ ਤੋਂ 24 ਫਰਵਰੀ ਤਕ ਬੰਦ ਕੀਤੀ ਗਈ ਹੈ।

ਜਿਸ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਲਈ ਮਲੋਟ ਵਸਨੀਕਾਂ ਨੂੰ ਵਾਟਰ ਵਰਕਸ ਤੋਂ ਸਪਲਾਈ ਕੀਤਾ ਜਾਣ ਵਾਲਾ ਪਾਣੀ ਇੱਕ ਦਿਨ ਛੱਡ ਕੇ ਦਿੱਤਾ ਜਾਵੇਗਾ। ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪੀਣ ਵਾਲੇ ਪਾਣੀ ਦੀ ਖਪਤ ਸੰਭਾਲ ਨਾਲ ਕੀਤੀ ਜਾਵੇ ਤਾਂ ਜੋ ਬੰਦੀ ਦੇ ਸਮੇਂ ਪਾਣੀ ਦੀ ਯਕੀਨੀ ਸਹੀ ਬਣਾਈ ਰੱਖੀ ਜਾ ਸਕੇ।

Author : Malout Live